ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਉਹਨਾਂ ਨੇ ਡਾ. ਬੀ.ਆਰ. ਅੰਬੇਡਕਰ ਜੀ ਨੂੰ ਉਨ੍ਹਾਂ ਦੇ 132ਵੇਂ ਜਨਮ ਦਿਨ ਮੌਕੇ ਯਾਦ ਕੀਤਾ

0
192
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਉਹਨਾਂ ਨੇ ਡਾ. ਬੀ.ਆਰ. ਅੰਬੇਡਕਰ ਜੀ ਨੂੰ ਉਨ੍ਹਾਂ ਦੇ 132ਵੇਂ ਜਨਮ ਦਿਨ ਮੌਕੇ ਯਾਦ ਕੀਤਾ

Sada Channel News:-

Sultanpur Lodhi,15 April 2023,(Sada Channel News):- ਵਿਸਾਖੀ ਦੇ ਤਿਉਹਾਰ ਮੌਕੇ ਪਵਿੱਤਰ ਕਾਲੀ ਵੇਈਂ (Holy Kali Vein) ਦੇ ਪੱਤਣਾਂ ਤੇ ਪੰਜ ਥਾਈਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਗੁਰਸੰਗਤਾਂ ਵਲੋਂ ਇਸ਼ਨਾਨ ਕੀਤਾ ਗਿਆ,ਵੱਖ ਵੱਖ ਥਾਈਂ ਸਜਾਏ ਗਏ ਧਾਰਮਿਕ ਦੀਵਾਨਾਂ ਦੌਰਾਨ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Environmentalist Saint Balbir Singh Seechewal) ਨੇ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਉਹਨਾਂ ਨੇ ਡਾ. ਬੀ.ਆਰ. ਅੰਬੇਡਕਰ ਜੀ ਨੂੰ ਉਨ੍ਹਾਂ ਦੇ 132ਵੇਂ ਜਨਮ ਦਿਨ ਮੌਕੇ ਯਾਦ ਕੀਤਾ।

ਉਹਨਾਂ ਕਿਹਾ ਕਿ ਲਗਾਤਾਰ ਵੱਧ ਰਹੇ ਜਲਵਾਯੂ ਪਰਿਵਤਰਨ ਦੇ ਪ੍ਰਕੋਮ ਨੇ ਜਿੱਥੇ ਰੁੱਤਾਂ ਦਾ ਸਮਾਂ ਬਦਲ ਕੇ ਰੱਖ ਦਿੱਤਾ ਹੈ ਉਥੇ ਹੀ ਆਮ ਲੋਕਾਂ ਜੀਵਨ ਤੇ ਇਸਦਾ ਪ੍ਰਭਾਵ ਪੈ ਰਿਹਾ ਹੈ,ਜਲਵਾਯੂ ਪਰਿਵਰਤਨ (Climate Change) ਨੇ ਕਿਸਾਨਾਂ ਦੀਆਂ ਕਣਕ ਦੀ ਵਾਢੀ ਦਾ ਸਮਾਂ ਬਦਲਿਆ ਹੈ ਉੱਥੇ ਹੀ ਅਚਨਚੇਤ ਮੌਸਮ ਤਬਦੀਲੀ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ,ਉਹਨਾਂ ਸੰਗਤਾਂ ਨੂੰ ਸਮਾਗਮ ਦਾ ਇਤਿਹਾਸਿਕ ਪਿਛੋਕੜ ਦੱਸਦਿਆ ਕਿਹਾ ਕਿ ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਨੇ ਖਾਲਸਾ ਪੰਥ (Khalsa Panth) ਦੀ ਸਾਜਨਾ ਕੀਤੀ ਸੀ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਸਤਲੁਜ ਦਰਿਆ ਵਿੱਚੋਂ ਨਿਰਮਲ ਜਲ ਲਿਆ ਸੀ ਪਰ ਹੁਣ ਉਸੇ ਸਤਲੁਜ ਦਰਿਆ ਦੇ ਕੰਢੇ ਵੀ ਖੜੇ ਹੋਣਾ ਮੁਸ਼ਕਿਲ ਹੈ।

ਉਹਨਾਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਵੱਡੇ ਵਡੇਰੇ ਪਾਣੀ ਦੇ ਕੁਦਰਤੀ ਸਰੋਤਾਂ ਕਿਨਾਰੇ ਵਿਸਾਖੀ ਮਨਾਇਆ ਕਰਦੇ ਸਨ,ਤੇ ਉਹ ਕੁਦਰਤੀ ਸਰੋਤਾਂ ਨੂੰ ਗੰਧਲਾ ਨਹੀ ਸੀ ਕਰਦੇ ਸੀ,ਜਿਸ ਨਾਲ ਪਾਣੀ ਦੇ ਕੁਦਰਤੀ ਸਰੋਤਾਂ ਨਾਲ ਲੋਕਾਂ ਦੀ ਧਾਰਮਿਕ ਤੇ ਸਮਾਜਿਕ ਸਾਂਝ ਬਣੀ ਰਹਿੰਦੀ ਸੀ,ਪਰ ਸਮੇਂ ਨੇ ਇਸ ਕਦਰ ਕਰਵੱਟ ਲਈ ਕਿ ਜਿਸ ਪਾਣੀ ਨੂੰ ਸਾਡੇ ਵੱਡੇ ਵਡੇਰਿਆਂ ਤੇ ਗੁਰੂ ਸਹਿਬਾਨਾਂ ਨੇ ਪਿਤਾ ਦਾ ਦਰਜ਼ਾ ਦਿੱਤਾ ਸੀ ਅਸੀ ਉਹਨਾਂ ਨੂੰ ਹੀ ਵਿਕਾਸ ਦੇ ਨਾਂ ਤੇ ਇਸ ਕਦਰ ਪ੍ਰਦੂਸ਼ਿਤ ਕਰ ਲਿਆ ਹੈ ਕਿ ਪੀਣ ਲਈ ਵੀ ਸਾਨੂ ਪਾਣੀ ਮੁੱਲ ਲੈਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਲਗਭੱਗ ਸਾਰੀਆਂ ਨਦੀਆਂ ਅੱਜ ਪ੍ਰਦੂਸ਼ਿਤ ਹੋ ਚੁੱਕੀਆਂ ਹਨ,ਜੀਵਨ ਦੇਣ ਵਾਲੇ ਪਾਣੀ ਦੇ ਕੁਦਰਤੀ ਸਰੋਤਾਂ ਪ੍ਰਤੀ ਅਜਿਹੀ ਬੇਰੁੱਖੀ ਨਾਲ ਹੀ ਮਨੁੱਖੀ ਸਿਹਤ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ,ਉਹਨਾਂ ਕਿਹਾ ਕਿ ਪੰਜਾਬ ਕੋਲ ਧਰਤੀ ਹੇਠਲਾ ਪਾਣੀ ਕੇਵਲ 17 ਸਾਲ ਦਾ ਬਚਿਆ ਹੈ ਜੇਕਰ ਅਸੀ ਹੁਣ ਵੀ ਨਾ ਜਾਗੇ ਤਾ ਆਉਣ ਵਾਲੀਆਂ ਪੀੜੀਆ ਸਾਨੂੰ ਕਦੇ ਮਾਫ਼ ਨਹੀ ਕਰਨਗੀਆਂ,ਉਹਨਾਂ ਸੰਗਤਾਂ ਨੂੰ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਸਾਫ ਸੁੱਥਰਾ ਰੱਖਣ ਦੀ ਅਪੀਲ ਕੀਤੀ।

ਵੇਈਂ ਦੇ ਮੁੱਢ ਸਰੋਤ ਨਿਰਮਲ ਕੁਟੀਆ ਗਾਲੋਵਾਲ (Nirmal Kutia Gallowal) ਵਿਖੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਇਸ਼ਨਾਨ ਕਰਨ ਲਈ ਪਹੁੰਚਣ ਲੱਗ ਗਈਆਂ ਸੀ,ਨਿਰਮਲ ਕੁਟੀਆ ਭੁੱਲਥ,ਨਿਰਮਲ ਕੁਟੀਆ ਸੁਭਾਨਪੁਰ,ਨਿਰਮਲ ਕੁਟੀਆ ਭਵਾਨੀਪੁਰ,ਅਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਵੀ ਧਾਰਮਿਕ ਦੀਵਾਨ ਸਜਾਏ ਗਏ ਤੇ ਸੰਗਤਾਂ ਦੇ ਵਿਸਾਖੀ ਇਸ਼ਨਾਨ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ,ਸ਼ਾਮ ਦਾ ਦੀਵਾਨ ਨਿਰਮਲ ਕੁਟੀਆ ਸੀਚੇਵਾਲ ਵਿਖੇ ਸਜਾਯਾ ਗਿਆ।

ਸਮਾਗਮਾਂ ਦੀ ਦੇਖ-ਰੇਖ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਵੇਈਂ ਦੀ ਇਤਿਹਾਸਕ ਕਾਰ ਸੇਵਾ ਤੋਂ ਬਾਅਦ ਪਵਿੱਤਰ ਕਾਲੀ ਵੇਈਂ ਕਿਨਾਰੇ ਲੱਗਦੇ ਵਿਸਾਖੀ ਦੇ ਮੇਲਿਆਂ ਨੇ ਪੰਜਾਬ ਦੇ ਪੁਰਾਤਨ ਵਿਰਸੇ ਦੀ ਯਾਦ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ,ਇਹਨਾਂ ਦੀਵਾਨਾਂ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਵਿੱਦਿਆਲਿਆ ਦੇ ਵਿਦਿਆਰਥੀਆਂ,ਭਾਈ ਤਜਿੰਦਰ ਸਿੰਘ ਸਰਪੰਚ ਸੀਚੇਵਾਲ ਸਮੇਤ ਢਾਡੀ,ਕਵੀਸ਼ਰੀ ਅਤੇ ਕੀਰਤਨ ਜਥਿਆਂ ਨੇ ਹਾਜ਼ਰੀ ਭਰੀ,ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

LEAVE A REPLY

Please enter your comment!
Please enter your name here