Coachella Event ਦੌਰਾਨ ਛਾਏ ਦਿਲਜੀਤ ਦੁਸਾਂਝ

0
132
Coachella Event ਦੌਰਾਨ ਛਾਏ ਦਿਲਜੀਤ ਦੁਸਾਂਝ

SADA CHANNEL NEWS:-

CHANDIGARH,(SADA CHANNEL NEWS):- ਪੰਜਾਬੀ ਗਾਇਕ ਦਿਲਜੀਤ ਦੁਸਾਂਝ (Punjabi Singer Diljit Dusanjh) ਨੇ ਕੋਚੇਲਾ ਮਿਊਜ਼ਿਕ ਫੈਸਟੀਵਲ (Coachella Music Festival) ਵਿਚ ਪੇਸ਼ਕਾਰੀ ਦਿੱਤੀ ਹੈ,ਇਸ ਦੇ ਨਾਲ ਹੀ ਦਿਲਜੀਤ ਇਸ ਈਵੈਂਟ ਵਿਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ,ਇਸ ਈਵੈਂਟ ਨਾਲ ਜੁੜੀਆਂ ਵੀਡੀਓਜ਼ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ,ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ,ਇਸ ਈਵੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ,ਦਿਲਜੀਤ ਨੂੰ ਪੰਜਾਬੀ ਪਹਿਰਾਵੇ ਵਿਚ ਦੇਖਿਆ ਜਾ ਸਕਦਾ ਹੈ,ਉਹਨਾਂ ਨੇ ਕਾਲੇ ਕੁੜਤੇ-ਚਾਦਰੇ ਨਾਲ ਕਾਲੀ ਪੱਗ ਬੰਨ੍ਹੀ ਹੋਈ ਹੈ।

ਇਸ ਇਤਿਹਾਸਕ ਪਲ ਲਈ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Punjabi Singer Diljit Dusanjh) ਨੂੰ ਦੁਨੀਆਂ ਭਰ ਤੋਂ ਲੋਕ ਵਧਾਈ ਦੇ ਰਹੇ ਹਨ.ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਵੱਡੇ ਸਿਤਾਰੇ ਉਹਨਾਂ ਦੀ ਤਾਰੀਫ਼ ਕਰ ਰਹੇ ਹਨ,ਅਦਾਕਾਰਾ ਕਰੀਨਾ ਕਪੂਰ ਖ਼ਾਨ ਅਰਜੁਨ ਰਾਮਪਾਲ,ਸੋਨਮ ਕਪੂਰ,ਕ੍ਰਿਤੀ ਸਨਨ,ਪਰਣਿਤੀ ਚੋਪੜਾ,ਜੱਸੀ ਗਿੱਲ,ਆਲੀਆ ਭੱਟ ਸਣੇ ਕਈ ਸਿਤਾਰਿਆਂ ਨੇ ਉਹਨਾਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ,ਆਲੀਆ ਭੱਟ ਨੇ ਦਿਲਜੀਤ ਦਾ ਵੀਡੀਓ ਸਾਂਝਾ ਕਰਦਿਆਂ ਇਸ ਨੂੰ ਐਪਿਕ ਦੱਸਿਆ ਹੈ,ਕਰੀਨਾ ਕਪੂਰ ਨੇ ਵੀ ਦਿਲਜੀਤ ਦਾ ਵੀਡੀਓ ਸ਼ੇਅਰ ਕਰਦਿਆਂ ਉਸ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਹੈ।

LEAVE A REPLY

Please enter your comment!
Please enter your name here