ਸ੍ਰੀ ਹਰਿਮੰਦਰ ਸਾਹਿਬ ਵਿਵਾਦ ਮਾਮਲੇ ‘ਚ ਨਵਾਂ ਮੋਡ,ਲੜਕੀ ਦੇ ਪਿਤਾ ਨੇ ਮੰਗੀ ਮਾਫੀ,ਕਿਹਾ- ‘ਵਿਵਾਦ ਪੈਦਾ ਕਰਨ ਦਾ ਨਹੀਂ ਸੀ ਕੋਈ ਇਰਾਦਾ ‘

0
198
ਸ੍ਰੀ ਹਰਿਮੰਦਰ ਸਾਹਿਬ ਵਿਵਾਦ ਮਾਮਲੇ 'ਚ ਨਵਾਂ ਮੋਡ, ਲੜਕੀ ਦੇ ਪਿਤਾ ਨੇ ਮੰਗੀ ਮਾਫੀ, ਕਿਹਾ- 'ਵਿਵਾਦ ਪੈਦਾ ਕਰਨ ਦਾ ਨਹੀਂ ਸੀ ਕੋਈ ਇਰਾਦਾ '

SADA CHANNEL NEWS:-

SADA CHANNEL NEWS:- ਪੰਜਾਬ ਦੇ ਅੰਮ੍ਰਿਤਸਰ ‘ਚ ਲੜਕੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ (Sri Harmandir Sahib Ji) ਜਾਣ ਤੋਂ ਰੋਕਣ ਦੇ ਵਿਵਾਦ ‘ਚ ਹੁਣ ਨਵਾਂ ਮੋੜ ਆ ਗਿਆ ਹੈ,ਲੜਕੀ ਦੇ ਪਿਤਾ ਨੇ ਹੁਣ ਇਸ ਮਾਮਲੇ ‘ਤੇ ਮੁਆਫੀ ਮੰਗ ਲਈ ਹੈ,ਉਸ ਦਾ ਕਹਿਣਾ ਹੈ ਕਿ ਇਹ ਮੁੱਦਾ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਉਸ ਦਾ ਵਿਵਾਦ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਸੀ,ਜੇਕਰ ਉਸ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਸ ਲਈ ਮੁਆਫੀ ਮੰਗਦਾ ਹੈ,ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਵੀਡੀਓ ਇੰਨੀ ਵਾਇਰਲ ਹੋ ਜਾਵੇਗੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਲਿਆ ਜਾਵੇਗਾ,ਇਸੇ ਮਾਮਲੇ ਬਾਰੇ ਅੰਬਾਲਾ ਦੀ ਰਹਿਣ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਸੁਰੱਖਿਆ ਦੇ ਸਬੂਤ ਵਜੋਂ ਇਹ ਵੀਡੀਓ ਵਟਸਐਪ ਗਰੁੱਪਾਂ (Video Whatsapp Groups) ਵਿੱਚ ਸ਼ੇਅਰ ਕੀਤੀ ਸੀ,ਤਾਂ ਜੋ ਬਾਅਦ ਵਿੱਚ ਕੁਝ ਵੀ ਗਲਤ ਨਾ ਹੋਵੇ,ਪਰ ਉਸ ਨੂੰ ਨਹੀਂ ਪਤਾ ਸੀ ਕਿ ਵੀਡੀਓ ਇੰਨੀ ਵਾਇਰਲ ਹੋ ਜਾਵੇਗੀ।

ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਗਈ ਤਾਂ ਉਸ ਨੂੰ ਵੀ ਆਪਣੀ ਡਰੈੱਸ ਐਡਜਸਟ ਕਰਨ ਲਈ ਕਿਹਾ ਗਿਆ,ਇਸ ਲਈ ਉਸ ਦੇ ਕਹਿਣ ‘ਤੇ ਉਸ ਨੇ ਆਪਣੀ ਡਰੈੱਸ ਐਡਜਸਟ ਕਰ ਲਈ,ਪਰ ਜਦੋਂ ਇੱਕ ਸੇਵਾਦਾਰ ਨੇ ਚਿਹਰੇ ‘ਤੇ ਝੰਡਾ ਦੇਖਿਆ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਜੋ ਉਸ ਵੀਡੀਓ ‘ਚ ਹੈ,ਇਸੇ ਮਾਮਲੇ ਬਾਰੇ ਅੰਬਾਲਾ ਦੀ ਰਹਿਣ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਸੁਰੱਖਿਆ ਦੇ ਸਬੂਤ ਵਜੋਂ ਇਹ ਵੀਡੀਓ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕੀਤੀ ਸੀ,ਤਾਂ ਜੋ ਬਾਅਦ ਵਿੱਚ ਕੁਝ ਵੀ ਗਲਤ ਨਾ ਹੋਵੇ,ਪਰ ਉਸ ਨੂੰ ਨਹੀਂ ਪਤਾ ਸੀ ਕਿ ਵੀਡੀਓ ਇੰਨੀ ਵਾਇਰਲ ਹੋ ਜਾਵੇਗੀ,ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ ਹਰਿਮੰਦਰ ਸਾਹਿਬ ਗਈ ਤਾਂ ਉਸ ਨੂੰ ਵੀ ਆਪਣੀ ਡਰੈੱਸ ਐਡਜਸਟ ਕਰਨ ਲਈ ਕਿਹਾ ਗਿਆ।

ਇਸ ਲਈ ਉਸ ਦੇ ਕਹਿਣ ‘ਤੇ ਉਸ ਨੇ ਆਪਣੀ ਡਰੈੱਸ ਐਡਜਸਟ ਕਰ ਲਈ, ਪਰ ਜਦੋਂ ਇੱਕ ਸੇਵਾਦਾਰ ਨੇ ਚਿਹਰੇ ‘ਤੇ ਝੰਡਾ ਦੇਖਿਆ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਜੋ ਉਸ ਵੀਡੀਓ ‘ਚ ਹੈ,ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਮੁਆਫੀ ਮੰਗਦੇ ਹੋਏ ਕਿਹਾ ਕਿ ਜੇਕਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੇਵਾਦਾਰ ਕਾਰਨ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਉਹ ਮੁਆਫੀ ਮੰਗਦੇ ਹਨ,ਪਰ ਬੜੀ ਸ਼ਰਮ ਦੀ ਗੱਲ ਹੈ ਕਿ ਲੋਕ ਟਵੀਟ ਕਰ ਰਹੇ ਹਨ,ਅਸੀਂ ਦੇਸ਼ ਵਿਦੇਸ਼ ਤੋਂ ਆਏ ਸਾਰੇ ਸ਼ਰਧਾਲੂਆਂ ਦਾ ਸਤਿਕਾਰ ਕਰਦੇ ਹਾਂ।

LEAVE A REPLY

Please enter your comment!
Please enter your name here