NEW MUMBAI,(SADA CHANNEL NEWS):- ਕ੍ਰਿਸ਼ਨਾ ਅਭਿਸ਼ੇਕ (Krishna Abhishek) ਨੇ ਸਾਲਾਂ ਤੱਕ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ‘ਸਪਨਾ’ ਬਣ ਕੇ ਦਰਸ਼ਕਾਂ ਨੂੰ ਖੂਬ ਹਸਾਇਆ। ਹਾਲਾਂਕਿ, ਜਦੋਂ ਪਿਛਲੇ ਸਾਲ ਸਤੰਬਰ ਵਿੱਚ ਨਵਾਂ ਸੀਜ਼ਨ ਸ਼ੁਰੂ ਹੋਇਆ ਸੀ, ਤਾਂ ਦਰਸ਼ਕ ਨਿਰਾਸ਼ ਹੋ ਗਏ ਸਨ, ਕਿਉਂਕਿ ਕ੍ਰਿਸ਼ਨਾ ਅਭਿਸ਼ੇਕ ਨੇ ਸ਼ੋਅ ਛੱਡ ਦਿੱਤਾ ਸੀ। ਕ੍ਰਿਸ਼ਣਾ ਅਭਿਸ਼ੇਕ (Krishna Abhishek) ਦਾ ਨਿਰਮਾਤਾਵਾਂ ਨਾਲ ਇਕਰਾਰਨਾਮਾ ਅਤੇ ਫੀਸ ਦਾ ਮੁੱਦਾ ਸੀ, ਜੋ ਆਖਿਰਕਾਰ ਹੱਲ ਹੋ ਗਿਆ ਹੈ ਅਤੇ ਕਾਮੇਡੀਅਨ ਨੇ ਸ਼ੋਅ ‘ਤੇ ਵਾਪਸੀ ਦਾ ਫੈਸਲਾ ਕੀਤਾ ਹੈ।
ਕ੍ਰਿਸ਼ਨਾ ਅਭਿਸ਼ੇਕ TKSS ਵਿੱਚ ਵਾਪਸ ਪਰਤਿਆ
ਜੀ ਹਾਂ, ਕ੍ਰਿਸ਼ਨਾ ਅਭਿਸ਼ੇਕ (Krishna Abhishek) ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਆਉਣ ਵਾਲੇ ਐਪੀਸੋਡ ‘ਚ ਸਪਨਾ ਬਣ ਕੇ ਲੋਕਾਂ ਨੂੰ ਹਸਾਉਣ ਲਈ ਤਿਆਰ ਹਨ। ਰਿਪੋਰਟ ਮੁਤਾਬਕ ਕ੍ਰਿਸ਼ਨਾ ਅਭਿਸ਼ੇਕ (Krishna Abhishek) ਨੇ 24 ਅਪ੍ਰੈਲ 2023 ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕਾਮੇਡੀਅਨ (Comedian) ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਆਪਣੀ ਵਾਪਸੀ ‘ਤੇ ਖੁਸ਼ੀ ਜ਼ਾਹਰ ਕੀਤੀ ਹੈ।
ਮੇਕਰਸ ਨੇ ਕ੍ਰਿਸ਼ਨਾ ਅਭਿਸ਼ੇਕ ਦੇ ਕੰਟਰੈਕਟ ਨੂੰ ਕੀਤਾ ਠੀਕ
ਕ੍ਰਿਸ਼ਨਾ ਅਭਿਸ਼ੇਕ (Krishna Abhishek) ਨੇ ਕਿਹਾ, ”ਇਹ ਮਨ ਬਦਲਣ ਕਾਰਨ ਨਹੀਂ ਸਗੋਂ ਇਕਰਾਰਨਾਮੇ ‘ਚ ਬਦਲਾਅ ਕਾਰਨ ਹੋਇਆ ਹੈ। ਮੈਨੂੰ ਇਕਰਾਰਨਾਮੇ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਸਨ, ਜਿਨ੍ਹਾਂ ਵਿਚੋਂ ਇਕ ਪੈਸਾ ਸੀ, ਪਰ ਹੁਣ ਸਾਰੇ ਮਸਲੇ ਹੱਲ ਹੋ ਗਏ ਹਨ। ਸ਼ੋਅ ਅਤੇ ਚੈਨਲ ਮੇਰੇ ਪਰਿਵਾਰ ਵਾਂਗ ਹਨ ਅਤੇ ਮੈਂ ਵਾਪਸ ਆ ਕੇ ਬਹੁਤ ਖੁਸ਼ ਹਾਂ। ਸਪਨਾ ਦੀ ਐਂਟਰੀ ਚੰਗੇ ਤਰੀਕੇ ਨਾਲ ਹੋਵੇਗੀ।
ਕ੍ਰਿਸ਼ਣਾ ਦੀ ਵਾਪਸੀ ਤੋਂ ਸ਼ੋਅ ਦੀ ਸਟਾਰ ਕਾਸਟ ਖੁਸ਼
ਕ੍ਰਿਸ਼ਨਾ ਅਭਿਸ਼ੇਕ (Krishna Abhishek) ਨੇ ਅੱਗੇ ਕਿਹਾ, ”ਮੇਰਾ ਚੈਨਲ ਅਤੇ ਮੇਕਰਸ ਨਾਲ ਲੰਬੇ ਸਮੇਂ ਤੋਂ ਰਿਸ਼ਤਾ ਰਿਹਾ ਹੈ। ਉਹ ਰਿਸ਼ਤਾ ਇੰਨਾ ਸ਼ੁੱਧ ਅਤੇ ਵਧੀਆ ਹੈ ਕਿ ਮੈਂ ਉਸ ਕਰਕੇ ਵਾਪਸ ਆਇਆ ਹਾਂ। ਮੈਂ ਉਨ੍ਹਾਂ ਦਰਸ਼ਕਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ, ਜੋ ਮੇਰੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ।” ਕ੍ਰਿਸ਼ਨਾ ਅਭਿਸ਼ੇਕ (Krishna Abhishek) ਨੇ ਇਹ ਵੀ ਕਿਹਾ ਕਿ ਸ਼ੋਅ ਦੀ ਸਾਰੀ ਸਟਾਰ ਕਾਸਟ ਉਸ ਦੀ ਵਾਪਸੀ ਤੋਂ ਬਹੁਤ ਖੁਸ਼ ਹੈ। ਕਪਿਲ ਨੇ ਵੀ ਉਨ੍ਹਾਂ ਦਾ ਦਿਲੋਂ ਸਵਾਗਤ ਕੀਤਾ।
