ਕੈਨੇਡਾ ਦੇ ਮਿਸੀਸਾਗਾ ਵਿਚ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਇਕ 30 ਸਾਲਾ ਵਿਅਕਤੀ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ

0
245
ਕੈਨੇਡਾ ਦੇ ਮਿਸੀਸਾਗਾ ਵਿਚ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਇਕ 30 ਸਾਲਾ ਵਿਅਕਤੀ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ

Sada Channel News:-

Mississauga,(Sada Channel News):- ਕੈਨੇਡਾ ਦੇ ਮਿਸੀਸਾਗਾ (Mississauga) ਵਿਚ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਇਕ 30 ਸਾਲਾ ਵਿਅਕਤੀ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ,ਇਸ ਦੀ ਜਾਣਕਰੀ ਪੀਲ ਰੀਜਨਲ ਪੁਲਿਸ ਵਲੋਂ ਸਾਂਝੀ ਕੀਤੀ ਗਈ ਹੈ,ਪੀਲ ਪੁਲਿਸ (Peel Police) ਅਤੇ ਹੋਮੀਸਾਈਡ ਇਨਵੈਸਟੀਗੇਸ਼ਨ ਬਿਊਰੋ (Homicide Investigation Bureau) ਨੇ ਫਸਟ ਡਿਗਰੀ ਮਰਡਰ ਦੇ ਜੁਰਮ ਲਈ 30 ਧਰਮ ਸਿੰਘ ਧਾਲੀਵਾਲ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।

ਪੀਲ ਪੁਲਿਸ Peel Police) ਵੱਲੋ ਧਰਮ ਸਿੰਘ ਧਾਲੀਵਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ,ਜ਼ਿਕਰਯੋਗ ਹੈ ਕਿ ਪਵਨਪ੍ਰੀਤ ਕੌਰ ਕੈਨੇਡਾ ਦੇ ਬ੍ਰਿਟਿਆਨੀਆ ਰੋਡ (Britannia Road) ਅਤੇ ਕ੍ਰੈਡਿਟਵਿਉ ਰੋਡ (Creditview Road) ’ਤੇ ਸਥਿਤ ਇਕ ਗੈਸ ਸਟੇਸ਼ਨ ‘ਤੇ ਕੰਮ ਕਰਦੀ ਸੀ,ਪਵਨਪ੍ਰੀਤ 18 ਸਾਲ ਦੀ ਉਮਰ ‘ਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਈ ਸੀ,ਪਵਨਪ੍ਰੀਤ ਲੁਧਿਆਣਾ ਦੇ ਪਿੰਡ ਕਲਾੜ ਦੀ ਰਹਿਣ ਵਾਲੀ ਸੀ,3 ਦਸੰਬਰ 2022 ਨੂੰ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਇਸ ਮਾਮਲੇ ਵਿਚ ਮਦਦ ਕਰਨ ਦੇ ਇਲਜ਼ਾਮ ਤਹਿਤ ਦੋ 25 ਸਾਲਾ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾ ਅਮਰਜੀਤ ਧਾਲੀਵਾਲ ਨੂੰ 18 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here