ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੋਈ ਮੌਤ,ਮਾਨਸਾ ਹਸਪਤਾਲ ‘ਚ ਤੋੜਿਆ ਦਮ,4 ਦਿਨ ਪਹਿਲਾਂ 29 ਅਪਰੈਲ ਨੂੰ ਰੂਪਨਗਰ ਤੋਂ ਮਾਨਸਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ

0
265
ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਹੋਈ ਮੌਤ,ਮਾਨਸਾ ਹਸਪਤਾਲ ‘ਚ ਤੋੜਿਆ ਦਮ,4 ਦਿਨ ਪਹਿਲਾਂ 29 ਅਪਰੈਲ ਨੂੰ ਰੂਪਨਗਰ ਤੋਂ ਮਾਨਸਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ

Sada Channel News:-

Mansa,(Sada Channel News):- ਰੂਪਨਗਰ ਜ਼ਿਲ੍ਹੇ ਵਿੱਚ ਮੋਰਿੰਡਾ (Morinda) ਦੇ ਕੋਤਵਾਲੀ ਸਾਹਿਬ ਗੁਰਦੁਆਰੇ ਸਾਹਿਬ ਜੀ (Kotwali Sahib Gurdwara Sahib Ji) ਵਿੱਚ ਬੇਅਦਬੀ ਦੇ ਦੋਸ਼ੀ ਦੀ ਸੋਮਵਾਰ ਦੇਰ ਰਾਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ,ਮ੍ਰਿਤਕ ਦੀ ਪਛਾਣ ਜਸਵੀਰ ਵਜੋਂ ਹੋਈ ਹੈ,ਉਹ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਬੰਦ ਸੀ,ਜਸਵੀਰ ਨੂੰ 4 ਦਿਨ ਪਹਿਲਾਂ 29 ਅਪਰੈਲ ਨੂੰ ਰੂਪਨਗਰ ਤੋਂ ਮਾਨਸਾ ਜੇਲ੍ਹ (Mansa Jail) ਵਿੱਚ ਤਬਦੀਲ ਕੀਤਾ ਗਿਆ ਸੀ।

ਜਸਵੀਰ ਨੂੰ ਸੋਮਵਾਰ ਸ਼ਾਮ ਨੂੰ ਅਚਾਨਕ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ,ਉਸ ਦਾ ਉੱਥੇ ਇਲਾਜ ਚੱਲ ਰਿਹਾ ਸੀ,ਜਦੋਂ ਅਚਾਨਕ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ,ਜੇਲ੍ਹ ਵਿਭਾਗ (Jail Department) ਦਾ ਕਹਿਣਾ ਹੈ ਕਿ ਜਸਵੀਰ ਦੀ ਛਾਤੀ ਵਿੱਚ ਦਰਦ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ,ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ,ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸ਼ਾਮ 4.10 ਵਜੇ ਮੁਲਜ਼ਮ ਜਸਵੀਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ,ਉਸ ਦੀ ਛਾਤੀ ਵਿੱਚ ਦਰਦ ਸੀ,ਰਾਤ 8 ਵਜੇ ਉਸ ਦੀ ਸਿਹਤ ਵਿਗੜ ਗਈ,ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਤ 9:10 ਵਜੇ ਉਸ ਨੇ ਦਮ ਤੋੜ ਦਿੱਤਾ।

ਅਜੇ ਚਾਰ ਦਿਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ੀ ਦੌਰਾਨ ਮ੍ਰਿਤਕ ਜਸਵੀਰ ’ਤੇ ਹਮਲਾ ਹੋਇਆ ਸੀ,ਪੁਲਿਸ ਜਸਵੀਰ ਨੂੰ ਅਦਾਲਤ ਵਿੱਚ ਲੈ ਗਈ ਸੀ,ਇਸ ਦੌਰਾਨ ਇਕ ਵਕੀਲ ਨੇ ਉਸ ‘ਤੇ ਪਿਸਤੌਲ ਤਾਣ ਲਈ,ਜਿਸ ਤੋਂ ਬਾਅਦ ਭੀੜ ਇਧਰ-ਉਧਰ ਭੱਜਣ ਲੱਗੀ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਵਕੀਲ ਨੂੰ ਫੜ ਲਿਆ,ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਜਸਵੀਰ ਸਿੰਘ ਨੂੰ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ।

ਜਸਵੀਰ ਨੇ ਇੱਕ ਹਫ਼ਤਾ ਪਹਿਲਾਂ ਸੋਮਵਾਰ ਨੂੰ ਕੋਤਵਾਲੀ ਸਾਹਿਬ ਗੁਰਦੁਆਰੇ ਜੀ ਵਿੱਚ ਗ੍ਰੰਥੀ ਸਿੰਘਾਂ ’ਤੇ ਹਮਲਾ ਕੀਤਾ ਸੀ,ਇੰਨਾ ਹੀ ਨਹੀਂ ਜਸਵੀਰ,ਜੁੱਤੀਆਂ ਲੈ ਕੇ ਗੁਰਦੁਆਰਾ ਸਾਹਿਬ ਜੀ ਪਹੁੰਚ ਗਿਆ ਸੀ,ਪਹਿਲਾਂ ਉਸ ਨੇ ਪਾਠੀਆਂ ਨੂੰ ਉੱਠਣ ਲਈ ਕਿਹਾ,ਫਿਰ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾ ਕੇ ਪਾਠੀਆਂ ਨੂੰ ਥੱਪੜ ਮਾਰਿਆ,ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ (Guru Granth Sahib Ji) ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਲੋਕਾਂ ਨੇ ਤੁਰੰਤ ਉਸ ਨੂੰ ਫੜ ਲਿਆ ਅਤੇ ਭੀੜ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

LEAVE A REPLY

Please enter your comment!
Please enter your name here