ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਬੇਰਿਹਮੀ ਨਾਲ ਕਤਲ,ਪਿਛਲੇ ਸਾਲ ਹੀ ਵਿਦੇਸ਼ ਗਿਆ ਸੀ
Sada Channel News:-
Vancouver,(Sada Channel News):- ਅਮਰੀਕਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ,ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ ਤੇ ਕਪੂਰਥਲਾ (Kapurthala) ਦੇ ਪਿੰਡ ਜਲਾਲ ਭੁਲਾਣਾ ਦਾ ਰਹਿਣ ਵਾਲਾ ਸੀ,ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਵਾਸ਼ਿੰਗਟਨ ਦੇ ਵੈਨਕੂਵਰ ਸ਼ਹਿਰ (Vancouver City) ਵਿਚ ਇਕ ਗੈਸ ਸਟੇਸ਼ਨ ਦੀ ਦੁਕਾਨ ‘ਤੇ ਕੰਮ ਕਰਦਾ ਸੀ,ਬੀਤੇ ਦਿਨੀਂ ਉਹ ਰੋਜ਼ਾਨਾ ਵਾਂਗ ਗੈਸ ਸਟੇਸ਼ਨ ਦੀ ਦੁਕਾਨ ‘ਤੇ ਕੰਮ ਕਰਨ ਗਿਆ।
ਇਸ ਦੌਰਾਨ ਕੁਝ ਲੁਟੇਰੇ ਲੁੱਟ ਕਰਨ ਦੀ ਨੀਅਰ ਨਾਲ ਸਟੋਰ ਵਿਚ ਦਾਖਲ ਹੋਏ ਤੇ ਜਦੋਂ ਨਵਜੋਤ ਸਿੰਘ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ,ਨਵਜੋਤ ਸਿੰਘ ਅਜੇ ਤੱਕ ਕੁਆਰਾ ਸੀ ਤੇ ਪਿਛਲੇ ਸਾਲ ਹੀ ਉਹ ਵਿਦੇਸ਼ ਗਿਆ ਸੀ,ਘਟਨਾ ਦੀ ਸੀਸੀਟੀਵੀ ਫੁਟੇਜ (CCTV Footage) ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੁਟੇਰਿਆਂ ਨੇ ਬੇਰਹਿਮੀ ਨਾਲ ਨਵਜੋਤ ਸਿੰਘ ਦਾ ਕਤਲ ਕਰ ਦਿੱਤਾ,ਘਟਨਾ ਦੇ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।