

Vancouver,(Sada Channel News):- ਬੀਤੇ ਦਿਨੀਂ ਹਲਕਾ ਸੁਲਤਾਨਪੁਰ ਲੋਧੀ (Sultanpur Lodhi) ਦੇ ਅਧੀਨ ਪੈਂਦੇ ਪਿੰਡ ਜਲਾਲ ਭੁਲਾਣਾ ਦੇ ਇਕ ਨੌਜਵਾਨ ਦੀ ਚੜਦੀ ਉਮਰੇ ਅਮਰੀਕਾ ’ਚ ਕਤਲ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਸੀ,ਜਾਣਕਾਰੀ ਅਨੁਸਾਰ ਗੈਸ ਸਟੇਸ਼ਨ ਦੇ ਸਟੋਰ ‘ਤੇ ਕੰਮ ਕਰਦੇ ਸਮੇਂ ਲੁਟੇਰਿਆਂ ਵਲੋਂ ਨਵਜੋਤ ਸਿੰਘ ਨੂੰ ਗਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ,ਜਿਸ ਦੀਆਂ ਖ਼ੌਫ਼ਨਾਕ ਸੀਸੀਟੀਵੀ ਤਸਵੀਰਾਂ (CCTV Images) ਵੀ ਸਾਹਮਣੇ ਆਈਆਂ ਸਨ,ਪੰਜਾਬੀ ਨੌਜਵਾਨ ਦੇ ਕਤਲ ਮਗਰੋਂ ਵਾਸ਼ਿੰਗਟਨ ਸਟੇਟ (Washington State) ਦੀ ਵੈਨਕੂਵਰ ਸਿਟੀ (Vancouver City) ‘ਚ ਉਸੇ ਗੈਸ ਸਟੇਸ਼ਨ (Gas Station) ‘ਤੇ ਜਿੱਥੇ ਨਵਜੋਤ ਸਿੰਘ ਕੰਮ ਕਰਦਾ ਸੀ,ਉਥੇ ਪਹੁੰਚ ਅਮਰੀਕੀ ਗੋਰਿਆਂ ਵਲੋਂ ਨਵਜੋਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ,ਗੋਰਿਆਂ ਨੇ ਸਟੋਰ ਬਾਹਰ ਫੁੱਲਾਂ ਦੇ ਗੁਲਦਸਤੇ ਰੱਖੇ ਤੇ ਮੋਮਬੱਤੀਆਂ ਜਗਾ ਕੇ ਨਮ ਅੱਖਾਂ ਨਾਲ ਨਵਜੋਤ ਨੂੰ ਯਾਦ ਕੀਤਾ ਹੈ,ਤੁਹਾਨੂੰ ਦੱਸ ਦੇਈਏ ਕਿ ਪਿੰਡ ਜਲਾਲ ਭੁਲਾਣਾ ਦਾ 30 ਸਾਲਾਂ ਨਵਜੋਤ ਸਿੰਘ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ।
