
Gujarat,(Sada Channel News):- ਗੁਜਰਾਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ,ਇਥੇ ਭਾਜਪਾ ਦੇ ਇਕ ਸੀਨੀਅਰ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ,ਅੱਜ ਸਵੇਰੇ ਬਾਈਕ ਸਵਾਰ ਬਦਮਾਸ਼ਾਂ ਨੇ ਭਾਜਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ,ਘਟਨਾ ਵਲਸਾਡ ਜ਼ਿਲ੍ਹੇ ਦੇ ਰਾਤਾ ਇਲਾਕੇ ਦੀ ਹੈ,ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਭਾਜਪਾ ਨੇਤਾ ਸ਼ੈਲੇਸ਼ ਪਟੇਲ (Shailesh Patel) ਆਪਣੀ ਪਤਨੀ ਨਾਲ ਮੰਦਿਰ ਜਾ ਰਹੇ ਸਨ,ਇਸ ਦੌਰਾਨ ਬਾਈਕ ਸਵਾਰ ਤਿੰਨ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ,ਘਟਨਾ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ,ਪੁਲਿਸ ਨੇ ਦੱਸਿਆ ਕਿ ਭਾਜਪਾ ਦੇ ਉਪ ਪ੍ਰਧਾਨ ਸ਼ੈਲੇਸ਼ ਪਟੇਲ ਅਪਣੇ ਪਰਿਵਾਰ ਨਾਲ ਸਵੇਰੇ ਸ਼ਿਵ ਮੰਦਿਰ ‘ਚ ਦਰਸ਼ਨਾਂ ਲਈ ਗਏ ਸਨ।
ਦਰਸ਼ਨ ਕਰਨ ਤੋਂ ਬਾਅਦ ਉਹ ਅਪਣੇ ਘਰ ਲਈ ਰਵਾਨਾ ਹੋ ਰਿਹਾ ਸੀ,ਉਸੇ ਸਮੇਂ ਬਾਈਕ ਸਵਾਰ ਬਦਮਾਸ਼ਾਂ ਨੇ ਸ਼ੈਲੇਸ਼ ਪਟੇਲ (Shailesh Patel) ‘ਤੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿਤੀ,ਭਾਜਪਾ ਆਗੂ ਦੇ ਕਤਲ ਦੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ ਹੈ,ਜਾਣਕਾਰੀ ਮੁਤਾਬਕ ਸ਼ੈਲੇਸ਼ ਪਟੇਲ ਅਪਣੀ ਪਤਨੀ ਨਾਲ ਹਰ ਸੋਮਵਾਰ ਸ਼ਿਵ ਮੰਦਿਰ ਜਾਂਦਾ ਸੀ,ਸੋਮਵਾਰ ਸਵੇਰੇ 7.15 ਵਜੇ ਉਹ ਆਪਣੀ ਪਤਨੀ ਨਾਲ ਸ਼ਿਵ ਮੰਦਿਰ ਦੇ ਦਰਸ਼ਨਾਂ ਲਈ ਗਿਆ ਸੀ,ਦਰਸ਼ਨ ਕਰਕੇ ਵਾਪਸ ਕਾਰ ਵਿਚ ਬੈਠ ਕਿ ਅਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ,ਇਸ ਦੌਰਾਨ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਇਸ ‘ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
