ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚੋਂ ਬਾਹਰ ਹੋਏ ਕੇਐਲ ਰਾਹੁਲ

0
223
ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 'ਚੋਂ ਬਾਹਰ ਹੋਏ ਕੇਐਲ ਰਾਹੁਲ

SADA CHANNEL NEWS:-

NEW DELHI,(SADA CHANNEL NEWS):-  ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (ICC World Test Championship Final) ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ,ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ ਵਜੋਂ ਚੁਣੇ ਗਏ ਕੇਐਲ ਰਾਹੁਲ ਆਸਟਰੇਲੀਆ ਖ਼ਿਲਾਫ਼ ਅਹਿਮ ਮੈਚ ਤੋਂ ਬਾਹਰ ਹੋ ਗਏ ਹਨ,ਬੀਸੀਸੀਆਈ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ (Indian Premier League) ਦੌਰਾਨ ਜਖ਼ਮੀ ਹੋਏ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਦੀ ਥਾਂ ਵਿਕਟਕੀਪਰ ਦੇ ਨਾਂ ਦਾ ਐਲਾਨਿਆ ਹੈ,ਕੇਐੱਲ ਰਾਹੁਲ ਦੇ ਬਦਲ ਵਜੋਂ ਬੀਸੀਸੀਆਈ ਨੇ ਈਸ਼ਾਨ ਕਿਸ਼ਨ ਦਾ ਨਾਂ ਚੁਣਿਆ ਹੈ,ਕੇਐੱਲ ਰਾਹੁਲ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਫੀਲਡਿੰਗ ਕਰਦੇ ਸਮੇਂ ਜਖ਼ਮੀ ਹੋ ਗਏ ਸਨ,ਇਸ ਸੱਟ ਦੇ ਬਾਅਦ ਤੋਂ ਉਹ ਮੁੰਬਈ ਵਿਚ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ,ਈਸ਼ਾਨ ਕਿਸ਼ਨ ਇਸ ਸਮੇਂ ਆਈਪੀਐਲ ਵਿਚ ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਹਨ,ਭਾਰਤ ‘ਚ ਕੇਐੱਲ ਰਾਹੁਲ ਨੂੰ ਦੂਜੇ ਵਿਕਟਕੀਪਰ ਵਜੋਂ ਰੱਖਿਆ ਗਿਆ,ਕੇਐਸ ਭਾਰਤ ਮੁੱਖ ਵਿਕਟਕੀਪਰ ਬੱਲੇਬਾਜ਼ੀ ਦੀ ਭੂਮਿਕਾ ਨਿਭਾ ਰਿਹਾ ਹੈ,ਈਸ਼ਾਨ ਕਿਸ਼ਨ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਬਾਰਡਰ ਗਾਵਸਕਰ ਟਰਾਫੀ ‘ਚ ਟੀਮ ‘ਚ ਚੁਣਿਆ ਗਿਆ ਸੀ ਪਰ ਉਸ ਨੂੰ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ,ਕੇਐਸ ਭਾਰਤ ਨੇ ਸੀਰੀਜ਼ ਦੇ ਸਾਰੇ ਚਾਰ ਮੈਚ ਖੇਡੇ।

LEAVE A REPLY

Please enter your comment!
Please enter your name here