ਪਾਕਿਸਤਾਨ ਹਵਾਈ ਜਹਾਜ਼ ਪੰਜਾਬ ’ਚ ਦਾਖਲ ਹੋਇਆ ਤੇ ਫਿਰ ਵਾਪਸ ਮੁੜਿਆ

0
256
ਪਾਕਿਸਤਾਨ ਹਵਾਈ ਜਹਾਜ਼ ਪੰਜਾਬ ’ਚ ਦਾਖਲ ਹੋਇਆ ਤੇ ਫਿਰ ਵਾਪਸ ਮੁੜਿਆ

Sada Channel News:-

Chandigarh,May 8,2023,(Sada Channel News):- ਪਾਕਿਸਤਾਨ ਦਾ ਹਵਾਈ ਜਹਾਜ਼ 4 ਮਈ ਦੀ ਰਾਤ ਨੂੰ 8.42 ਵਜੇ ਪੰਜਾਬ ’ਚ ਭਿਖੀਵਿੰਡ (Bhikhiwind) ਵਿਚ ਦਾਖਲ ਹੋਇਆ ਤੇ ਫਿਰ ਤਰਨਤਾਰਨ ਵਾਲੇ ਪਾਸੇ ਆ ਗਿਆ,ਇਸ ਉਪਰੰਤ ਵਾਪਸ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ,ਪਾਕਿਸਤਾਨੀ ਜਹਾਜ਼ ਦੀ ਇਸ ਹਰਕਤ ’ਤੇ ਭਾਰਤੀ ਹਵਾਈ ਫੌਜ ਨੇ ਲਗਾਤਾਰ ਨਿਗਰਾਨੀ ਰੱਖੀ,ਇਹ ਖੁਲ੍ਹਾਸਾ ਐਨ ਡੀ ਟੀ ਵੀ ਨੇ ਇਕ ਰਿਪੋਰਟ ਵਿਚ ਕੀਤਾ ਹੈ।

ਇਸ ਰਿਪੋਰਟ ਮੁਤਾਬਕ 4 ਮਈ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (Pakistan International Airlines) ਦਾ ਬੋਇੰਗ 777 ਜਹਾਜ਼ ਭਾਰੀ ਬਰਸਾਤ ਕਾਰਨ ਲਾਹੌਰ ਹਵਾਈ ਅੱਡੇ (Lahore Airport) ’ਤੇ ਨਹੀਂ ਉਤਰ ਸਕਿਆ,ਫਲਾਈਟ ਨੰਬਰ ਪੀ ਕੇ 248 ਵਾਲਾ ਇਹ ਜਹਾਜ਼ ਮਸਕਟ ਤੋਂ ਉੱਡਿਆ ਸੀ ਤੇ ਲਾਹੌਰ ਦੇ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨਾ ਸੀ,ਪਰ ਲਾਹੌਰ ਹਵਾਈ ਅੱਡੇ (Lahore Airport) ’ਤੇ ਭਾਰੀ ਬਰਸਾਤ ਕਾਰਨ ਇਹ ਉਤਰ ਨਹੀਂ ਸਕਿਆ,ਇਸ ਮਗਰੋਂ ਇਹ ਭਾਰਤ ਵਿਚ ਦਾਖਲ ਹੋਇਆ ਤੇ ਪੰਜਾਬ ਵਿਚ ਭਿਖੀਵਿੰਡ ਵਾਲੇ ਪਾਸੇ ਆ ਗਿਆ।

ਇਸ ਉਪਰੰਤ ਇਹ ਜਹਾਜ਼ ਤਰਨਤਾਰਨ ਸ਼ਹਿਰ (Tarn Taran City) ਦੇ ਉਪਰ ਦੀ ਲੰਘਿਆ ਤੇ ਫਿਰ ਪਾਕਿਸਤਾਨ ਵਿਚ ਵਾਪਸ ਚਲਾ ਗਿਆ,ਜਹਾਜ਼ ਦੇ ਭਾਰਤ ਵਿਚ ਦਾਖਲ ਹੁੰਦਿਆਂ ਹੀ ਦਿੱਲੀ ਏਅਰ ਟਰੈਫਿਕ ਕੰਟਰੋਲ (Delhi Air Traffic Control) ਨੂੰ ਅਲਰਟ ਕੀਤਾ ਗਿਆ ਤੇ ਦੱਸਿਆ ਗਿਆ ਕਿ ਜਹਾਜ਼ ਲਾਹੌਰ ਉਤਰ ਨਹੀਂ ਸਕਿਆ,ਇਸ ਲਈ ਇਸਨੂੰ ਡਾਈਵਰਟ ਕੀਤਾ ਜਾ ਰਿਹਾ ਹੈ,ਪਰ ਇਸਨੂੰ ਕੁਝ ਸਮੇਂ ਲਈ ਭਾਰਤ ਦੇ ਅੰਦਰ ਮੰਡਰਾਉਣਾ ਪਵੇਗਾ,ਇਸ ਮਾਮਲੇ ਵਿਚ ਲਾਹੌਰ ਤੇ ਦਿੱਲੀ ਏਅਰ ਟਰੈਫਿਕ ਕੰਟਰੋਲ (Delhi Air Traffic Control) ਨੇ ਆਪਸ ਵਿਚ ਤਾਲਮੇਲ ਕੀਤਾ,ਇਸ ਮਾਮਲੇ ਵਿਚ ਹਵਾਈ ਫੌਜ ਦੀ ਲਾਇਸਨ ਯੂਨਿਟ (Liaison Unit) ਨੇ ਨਿਗਰਾਨੀ ਬਣਾਈ ਹੋਈ ਸੀ,ਬਾਅਦ ਵਿਚ ਇਹ ਫਲਾਈਟ ਮੁਲਤਾਨ ਲਈ ਡਾਈਵਰਟ ਕਰ ਦਿੱਤੀ ਗਈ ਤੇ ਇਹ ਉਥੇ ਲੈਂਡ ਹੋਈ।

LEAVE A REPLY

Please enter your comment!
Please enter your name here