ਐਲੋਨ ਮਸਕ ਦਾ ਇੱਕ ਹੋਰ ਵੱਡਾ ਐਲਾਨ,ਵਰ੍ਹਿਆਂ ਤੋਂ ਐਕਟਿਵ ਨਾ ਰਹਿਣ ਵਾਲੇ ਟਵਿੱਟਰ ਖਾਤੇ ਖਤਮ ਹੋਣਗੇ

0
258
ਐਲੋਨ ਮਸਕ ਦਾ ਇੱਕ ਹੋਰ ਵੱਡਾ ਐਲਾਨ,ਵਰ੍ਹਿਆਂ ਤੋਂ ਐਕਟਿਵ ਨਾ ਰਹਿਣ ਵਾਲੇ ਟਵਿੱਟਰ ਖਾਤੇ ਖਤਮ ਹੋਣਗੇ

Sada Channel News:-

America,(Sada Channel News):- ਐਲੋਨ ਮਸਕ (Elon Musk) ਨੇ ਸੋਮਵਾਰ ਨੂੰ ਟਵਿਟਰ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਹੈ,ਮਸਕ ਹੁਣ ਉਨ੍ਹਾਂ ਟਵਿਟਰ ਖਾਤਿਆਂ ਨੂੰ ਰੱਦ ਕਰੇਗਾ ਜੋ ਲੰਬੇ ਸਮੇਂ ਤੋਂ ਨਹੀਂ ਵਰਤੇ ਗਏ ਹਨ,ਉਸ ਨੇ ਅੱਗੇ ਕਿਹਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ (Micro-Blogging Platform) ‘ਤੇ ਉਪਭੋਗਤਾਵਾਂ ਨੂੰ ਫਾਲੋਅਰਜ਼ ਦੀ ਗਿਣਤੀ ਵਿਚ ਕਮੀ ਦੇਖੀ ਜਾ ਸਕਦੀ ਹੈ,ਹਾਲਾਂਕਿ ਇਹ ਕਦੋਂ ਤੱਕ ਕੀਤਾ ਜਾਵੇਗਾ,ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਇਸ ਨਵੀਂ ਅਤੇ ਨਵੀਨਤਾਕਾਰੀ ਪਹਿਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਅਸੀਂ ਉਨ੍ਹਾਂ ਖਾਤਿਆਂ ਨੂੰ ਹਟਾ ਰਹੇ ਹਾਂ,ਜਿਨ੍ਹਾਂ ‘ਚ ਕਈ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ ਦਿਖਾਈ ਦਿੱਤੀ,ਜਿਸ ਕਾਰਨ ਤੁਹਾਨੂੰ ਫਾਲੋਅਰਜ਼ (Followers) ਦੀ ਗਿਣਤੀ ‘ਚ ਕਮੀ ਦਿਖਾਈ ਦੇ ਸਕਦੀ ਹੈ।

ਇਸ ਤੋਂ ਪਹਿਲਾਂ ਮਸਕ ਨੇ ਕਰੋੜਾਂ ਨਾ-ਸਰਗਰਮ ਟਵਿਟਰ ਅਕਾਊਂਟਸ ਨੂੰ ਹਟਾਉਣ ਦਾ ਐਲਾਨ ਕੀਤਾ ਸੀ,ਮਸਕ ਨੇ 9 ਦਸੰਬਰ 2022 ਨੂੰ ਇੱਕ ਟਵੀਟ ਵਿਚ ਲਿਖਿਆ, ‘ਟਵਿਟਰ ਜਲਦੀ ਹੀ 1.5 ਬਿਲੀਅਨ (150 ਕਰੋੜ) ਖਾਤਿਆਂ ਦੀ ਨੇਮ ਸਪੇਸ ਖ਼ਾਲੀ ਕਰਨਾ ਸ਼ੁਰੂ ਕਰ ਦੇਵੇਗਾ,’ਮਸਕ ਦੇ ਇਸ ਫੈਸਲੇ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ ਜੋ ਇੱਕ ਖ਼ਾਸ ਉਪਭੋਗਤਾ ਨਾਮ ਚਾਹੁੰਦੇ ਹਨ ਪਰ ਇਸਨੂੰ ਪ੍ਰਾਪਤ ਕਰਨ ਵਿਚ ਅਸਮਰੱਥ ਹਨ ਕਿਉਂਕਿ ਕੋਈ ਇਸ ਨੂੰ ਪਹਿਲਾਂ ਹੀ ਲੈ ਚੁਕਾ ਹੈ ਅਤੇ ਇਸ ਦਾ ਉਪਯੋਗ ਨਹੀਂ ਕਰ ਰਿਹਾ ਹੈ,ਮਸਕ ਦੇ ਇਸ ਕਦਮ ਨਾਲ ਸਪੇਸ ਖ਼ਾਲੀ ਹੋ ਜਾਵੇਗਾ, ਪਰ ਇਸ ਨਾਲ ਟਵਿਟਰ ਦਾ ਯੂਜ਼ਰ ਬੇਸ ਵੀ ਘੱਟ ਜਾਵੇਗਾ।

ਇਸ ਤੋਂ ਪਹਿਲਾਂ ਟਵਿਟਰ ਨੇ 1 ਅਪ੍ਰੈਲ ਤੋਂ ਬਲੂ ਟਿਕਸ ਨੂੰ ਹਟਾਉਣਾ ਸ਼ੁਰੂ ਕੀਤਾ ਸੀ,ਹੁਣ ਟਵਿਟਰ ‘ਤੇ ਸਿਰਫ ਉਨ੍ਹਾਂ ਲੋਕਾਂ ਦੇ ਕੋਲ ਬਲੂ ਟਿਕ ਹੋਵੇਗਾ ਜੋ ਇਸ ਦੇ ਪੈਸੇ ਦੇ ਕੇ ਮੈਂਬਰਸ਼ਿਪ ਲੈਣਗੇ,ਦੱਸ ਦੇਈਏ ਕਿ ਟਵਿਟਰ ਨੇ ਪਹਿਲਾ ਵਾਰ 2009 ਵਿਚ ਬਲੂ ਟਿਕ ਸਿਸਟਮ (Blue Tick System) ਦੀ ਸ਼ੁਰੂਆਤ ਕੀਤੀ ਸੀ ਤਾ ਕਿ ਉਪਭੋਗਤਾਵਾਂ ਨੂੰ ਇਹ ਪਹਿਚਾਨਣ ਵਿਚ ਮਦਦ ਮਿਲ ਸਕੇ ਕਿ ਮਸ਼ਹੂਰ ਹਸਤੀਆਂ,ਰਾਜਨੇਤਾਵਾਂ,ਕੰਪਨੀਆਂ ਤੇ ਬ੍ਰਾਂਡ,ਸਮਾਚਾਰ ਸੰਗਠਨ ਤੇ ਸਰਕਾਰ ਨਾਲ ਸਬੰਧਤ ਹੋਰ ਖਾਤਿਆਂ ਦੀ ਅਲਗ ਪਹਿਚਾਣ ਬਣਾਈ ਜਾ ਸਕੇ ਤੇ ਨਕਲੀ ਜਾ ਜਾਅਲੀ ਖਾਤਿਆਂ ਦਾ ਪਤਾ ਚੱਲ ਸਕੇ,ਕੰਪਨੀ ਪਹਿਲਾ ਵੈਰੀਫਿਕੇਸ਼ਨ ਦੇ ਲਈ ਚਾਰਜ ਨਹੀਂ ਲੈਂਦੀ ਸੀ।

LEAVE A REPLY

Please enter your comment!
Please enter your name here