

Jalandhar,(Sada Channel News):- ਜਲੰਧਰ ਲੋਕ ਸਭਾ ਉਪ ਚੋਣਾਂ (Jalandhar Lok Sabha By-Elections) ਦੇ ਨਤੀਜੇ ਆ ਚੁੱਕੇ ਹਨ ਤੇ ਕਾਂਗਰਸ ਦੇ ਗੜ੍ਹ ਵਿਚ ‘ਆਪ’ ਦਾ ਕਬਜ਼ਾ ਹੋ ਚੁੱਕਾ ਹੈ,ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ,‘ਆਪ’ ਉਮੀਦਵਾਰ ਸ਼ੁਸ਼ੀਲ ਰਿੰਕੂ ਨੇ ਵੱਡੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ,ਸ਼ੁਰੂਆਤੀ ਰੁਝਾਨਾਂ ‘ਚ ਹੀ ਸ਼ੁਸ਼ੀਲ ਰਿੰਕੂ ਅੱਗੇ ਚੱਲ ਰਹੇ ਸਨ ਤੇ ਅਖੀਰ ਤੱਕ ਉਨ੍ਹਾਂ ਦੀ ਲੀਡ ਬਣੀ ਰਹੀ,‘ਆਪ’ ਉਮੀਦਵਾਰ ਸੁਸ਼ੀਲ ਸਿੰਘ ਰਿੰਕੂ ਕਾਂਗਰਸ ਦੀ ਕਰਮਜੀਤ ਕੌਰ ਤੋਂ 58691 ਵੋਟਾਂ ਅੱਗੇ ਰਹੇ।
ਪਿਛਲੀ 4 ਵਾਰ ਤੋਂ ਕਾਂਗਰਸ ਇਸ ਸੀਟ ‘ਤੇ ਜਿੱਤਦੀ ਰਹੀ ਹੈ,ਕਾਂਗਰਸ ਦੇ ਇਸ ਗੜ੍ਹ ‘ਤੇ ਆਪ ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਹੈ,ਜਿੱਤ ਨੂੰ ਦੇਖਦੇ ਹੋਏ ‘ਆਪ’ ਨੇ ਜਲੰਧਰ ਵਿਚ ਪ੍ਰੈੱਸ ਕਾਨਫਰੰਸ ਬੁਲਾ ਲਈ ਹੈ,ਵੋਟਿੰਗ 10 ਮਈ ਨੂੰ ਹੋਈ ਸੀ,ਇਸ ਤੋਂ ਪਹਿਲਾਂ ਮਤਦਾਨ ਦੇ ਬਾਅਦ ਸਾਰੇ ਈਵੀਐੱਮ ਤੇ ਵੀਵੀਪੈਟ ਮਸ਼ੀਨਾਂ ਨੂੰ ਉਥੇ ਸਟਰਾਂਗਰੂਮ ਵਿਚ ਰਖਿਆ ਗਿਆ ਜਿਨ੍ਹਾਂ ਦੇ ਚਾਰੋਂ ਪਾਸੇ ਥ੍ਰੀ ਵ੍ਹੀਲਰ ਸਕਿਓਰਿਟੀ ਲਗਾਈ ਗਈ।
ਗਿਣਤੀ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਸ ਲਈ ਪੰਜਾਬ ਪੁਲਿਸ (Punjab Police) ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ,ਜਲੰਧਰ ਲੋਕ ਸਭਾ ਸੀਟ ‘ਤੇ ਚੌਕੋਣਾ ਮੁਕਾਬਲਾ ਹੈ,ਇਸ ਵਿਚ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਰਿੰਕੂ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ,ਭਾਜਪਾ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਤੇ ਅਕਾਲੀ ਤੇ ਬਸਪਾ ਗਠਜੋੜ ਤੋਂ ਡਾ. ਸੁਖਵਿੰਦਰ ਸੁੱਖੀ ਸ਼ਾਮਲ ਹਨ,ਸੁਸ਼ੀਲ ਰਿੰਕੂ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਲਿਆ ਕੇ ‘ਆਪ’ ਨੇ ਟਿਕਟ ਦਿੱਤੀ।
