ਨਿਊਜ਼ੀਲੈਂਡ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ,6 ਲੋਕਾਂ ਦੀ ਮੌਤ ਹੋ ਗਈ,ਜਦਕਿ 20 ਦੇ ਕਰੀਬ ਲੋਕ ਲਾਪਤਾ

0
28
ਨਿਊਜ਼ੀਲੈਂਡ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ,6 ਲੋਕਾਂ ਦੀ ਮੌਤ ਹੋ ਗਈ,ਜਦਕਿ 20 ਦੇ ਕਰੀਬ ਲੋਕ ਲਾਪਤਾ

Sada Channel News:-

Wellington,(Sada Channel News):- ਨਿਊਜ਼ੀਲੈਂਡ (New Zealand) ਦੀ ਰਾਜਧਾਨੀ ਵੈਲਿੰਗਟਨ (Wellington) ‘ਚ ਮੰਗਲਵਾਰ ਦੁਪਹਿਰ 12.30 ਵਜੇ ਚਾਰ ਮੰਜ਼ਿਲਾ ਹੋਸਟਲ ‘ਚ ਅੱਗ ਲੱਗ ਗਈ,ਇਸ ‘ਚ 6 ਲੋਕਾਂ ਦੀ ਮੌਤ ਹੋ ਗਈ,ਜਦਕਿ 20 ਦੇ ਕਰੀਬ ਲੋਕ ਲਾਪਤਾ ਹਨ,ਹੋਸਟਲ ਦਾ ਨਾਂ ਲੋਫਰਸ ਲਾਜ ਹੋਸਟਲ (Lofers Lodge Hostel) ਹੈ,ਜਿਸ ਵਿੱਚ 92 ਕਮਰੇ ਸਨ।

ਅੱਗ ‘ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ,ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ (Prime Minister Chris Hipkins) ਨੇ ਸਥਿਤੀ ਨੂੰ ਗੰਭੀਰ ਦੱਸਿਆ ਹੈ,ਉਨ੍ਹਾਂ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ,ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਰਨ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

ਉਨ੍ਹਾਂ ਨੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ,ਜਿਨ੍ਹਾਂ ‘ਚੋਂ 5 ਲੋਕਾਂ ਨੂੰ ਹੋਸਟਲ ਦੀ ਛੱਤ ਤੋਂ ਬਚਾਇਆ ਗਿਆ,ਇੱਕ ਬੰਦੇ ਨੇ ਜਾਨ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਵੀ ਮਾਰ ਦਿੱਤੀ,ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ,ਐਮਰਜੈਂਸੀ ਸੇਵਾਵਾਂ (Emergency Services) ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ,ਇਸ ਦੇ ਲਈ ਆਮ ਨਾਗਰਿਕਾਂ ਦੀ ਮਦਦ ਵੀ ਮੰਗੀ ਗਈ ਹੈ,ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੋਵੇ।

LEAVE A REPLY

Please enter your comment!
Please enter your name here