ਅਗਲੇ ਪੰਜ ਦਿਨ ਇਨ੍ਹਾਂ ਰਾਜਾਂ ‘ਚ ਹੋਵੇਗੀ ਭਾਰੀ ਬਾਰਿਸ਼

0
252
ਅਗਲੇ ਪੰਜ ਦਿਨ ਇਨ੍ਹਾਂ ਰਾਜਾਂ ‘ਚ ਹੋਵੇਗੀ ਭਾਰੀ ਬਾਰਿਸ਼

SADA CHANNEL NEWS:-

CHANDIGARH,(SADA CHANNEL NEWS):- ਯੂਪੀ,ਪੰਜਾਬ,ਹਰਿਆਣਾ ਤੇ ਦਿੱਲੀ-ਐਨਸੀਆਰ (Delhi-NCR) ਸਣੇ ਕਈ ਹੋਰ ਸੂਬਿਆਂ ਵਿੱਚ ਅਚਾਨਕ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ ਹੈ,ਲੋਕਾਂ ਨੂੰ ਕੜਕਦੀ ਧੁੱਪ ਤੋਂ ਵੀ ਰਾਹਤ ਮਿਲੀ ਹੈ,ਕਈ ਇਲਾਕਿਆਂ ਵਿੱਚ ਬੱਦਲ ਛਾਏ ਹੋਏ ਹਨ,ਕਈ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋਈ ਹੈ,ਇਸ ਵਿਚਾਲੇ ਮੌਸਮ ਵਿਭਾਗ ਨੇ ਕੁਝ ਰਾਜਾਂ ਵਿੱਚ 20 ਮਈ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ,ਮੌਸਮ ਵਿਭਾਗ ਅਨੁਸਾਰ 18 ਮਈ ਤੱਕ ਪੱਛਮੀ ਉੱਤਰ ਪ੍ਰਦੇਸ਼,ਹਰਿਆਣਾ,ਦਿੱਲੀ ਅਤੇ ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਆਉਣ ਦਾ ਅਨੁਮਾਨ ਹੈ,ਇਸ ਤੋਂ ਇਲਾਵਾ ਅੱਜ ਯਾਨੀ 17 ਮਈ ਨੂੰ ਉੱਤਰੀ ਦਿੱਲੀ,ਉੱਤਰ ਪੂਰਬੀ ਦਿੱਲੀ,ਉੱਤਰੀ ਪੱਛਮੀ ਦਿੱਲੀ,ਪੱਛਮੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਦੌਰਾਨ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ,ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਦੇ ਗਾਜ਼ੀਆਬਾਦ,ਛਪਰੌਲਾ,ਸੋਨੀਪਤ,ਰੋਹਤਕ,ਖਰਖੋਦਾ, ਬਰੌਤ,ਬਾਗਪਤ,ਮੇਰਠ,ਮੋਦੀਨਗਰ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ,ਮੌਸਮ ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਵਾਰ 4 ਜੂਨ ਨੂੰ ਦੇਸ਼ ਵਿੱਚ ਮਾਨਸੂਨ ਦਸਤਕ ਦੇ ਸਕਦਾ ਹੈ ,ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕੇਰਲ ਤੋਂ ਹੋਵੇਗੀ,ਇਸ ਤੋਂ ਬਾਅਦ ਇਹ ਹੌਲੀ-ਹੌਲੀ ਉੱਤਰੀ ਭਾਰਤ ਵੱਲ ਵਧੇਗਾ,ਜੂਨ ਦੇ ਆਖ਼ਰੀ ਹਫ਼ਤੇ ਤੱਕ ਦਿੱਲੀ-ਐਨਸੀਆਰ (Delhi-NCR) ਸਣੇ ਯੂਪੀ ਵਿੱਚ ਮਾਨਸੂਨ ਆ ਸਕਦਾ ਹੈ,ਇਸ ਸਾਲ ਮਾਨਸੂਨ ਨੂੰ ਲੈ ਕੇ ਦੋ ਵੱਖ-ਵੱਖ ਦਾਅਵੇ ਕੀਤੇ ਗਏ ਹਨ,ਮੌਸਮ ਵਿਭਾਗ ਅਨੁਸਾਰ ਇਸ ਸਾਲ ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ ਅਤੇ ਸੋਕਾ ਪੈਣ ਦੀ ਸੰਭਾਵਨਾ ਹੈ ।

LEAVE A REPLY

Please enter your comment!
Please enter your name here