ਪਟਿਆਲਾ ਦੀ ਲੇਡੀ Deputy Commissioner Sakshi Sahni ਅੱਜ,ਆਪਣੀ ਰਿਹਾਇਸ਼ ਤੋਂ ਮਿੰਨੀ ਸਕੱਤਰੇਤ ਵਿਚਲੇ ਆਪਣੇ ਵਿਚ ਤਕਰੀਬਨ 3 ਕਿਲੋਮੀਟਰ ਪੈਦਲ ਚਲ ਕੇ ਪਹੁੰਚੇ

0
225
ਪਟਿਆਲਾ ਦੀ ਲੇਡੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Deputy Commissioner Sakshi Sahni) ਅੱਜ ਇਕ ਹੋਰ ਮਾਅਰਕਾ ਮਾਰਦਿਆਂ ਪੈਦਲ ਚਲ ਕੇ ਹੀ ਆਪਣੇ ਦਫਤਰ ਪਹੁੰਚੇ,ਸਾਕਸ਼ੀ ਸਾਹਨੀ ਜ਼ਿਲ੍ਹੇ ਦੀ ਪਹਿਲੀ ਲੇਡੀ ਡਿਪਟੀ ਕਮਿਸ਼ਨਰ ਹੈ

Sada Channel News:-

Patiala,May 17,2023,(Sada Channel News):- ਪਟਿਆਲਾ ਦੀ ਲੇਡੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Deputy Commissioner Sakshi Sahni) ਅੱਜ ਇਕ ਹੋਰ ਮਾਅਰਕਾ ਮਾਰਦਿਆਂ ਪੈਦਲ ਚਲ ਕੇ ਹੀ ਆਪਣੇ ਦਫਤਰ ਪਹੁੰਚੇ,ਸਾਕਸ਼ੀ ਸਾਹਨੀ ਜ਼ਿਲ੍ਹੇ ਦੀ ਪਹਿਲੀ ਲੇਡੀ ਡਿਪਟੀ ਕਮਿਸ਼ਨਰ ਹੈ,ਤਕਰੀਬਨ ਇਕ ਸਾਲ ਪਹਿਲਾਂ ਉਹਨਾਂ ਦੀ ਤਾਇਨਾਤੀ ਪਟਿਆਲਾ (Patiala) ਵਿਚ ਹੋਈ ਸੀ,ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਜ਼ਿਲ੍ਹੇ ਵਿਚ ਕਈ ਪਹਿਲਕਦਮੀਆਂ ਕੀਤੀਆਂ ਹਨ,ਅੱਜ ਉਹ ਲੀਲਾ ਭਵਨ ਸਥਿਤ ਹੈ ਆਪਣੀ ਰਿਹਾਇਸ਼ ਤੋਂ ਮਿੰਨੀ ਸਕੱਤਰੇਤ ਵਿਚਲੇ ਆਪਣੇ ਵਿਚ ਤਕਰੀਬਨ 3 ਕਿਲੋਮੀਟਰ ਪੈਦਲ ਚਲ ਕੇ ਪਹੁੰਚੇ।


ਮੀਡੀਆ ਨਾਲ ਗੱਲਬਾਤ ਕਰਦਿਆਂ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਹਨਾਂ ਦਾ ਪੈਦਲ ਚਲ ਕੇ ਪਹੁੰਚਣ ਦਾ ਤਜ਼ਰਬਾ ਬਹੁਤ ਵਧੀਆ ਰਿਹਾ,ਰਾਹ ਵਿਚ ਉਹਨਾਂ ਨੂੰ ਕਈ ਲੋਕ ਮਿਲੇ ਜਿਹਨਾਂ ਨੇ ਚੰਗੇ ਸੁਝਾਅ ਵੀ ਦਿੱਤੇ,ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਦੂਸ਼ਣ ਘਟਾਉਣ ਵਿਚ ਯੋਗਦਾਨ ਪਾਉਣ ਅਤੇ ਕਦੇ ਕਦਾਈਂ ਆਪੋ ਆਪਣੇ ਦਫਤਰਾਂ ਵਿਚ ਪੈਦਲ,ਸਾਈਕਲ ’ਤੇ ਜਾਂ ਫਿਰ ਕਾਰ ਪੂਲਿੰਗ ਕਰ ਕੇ ਆਉਣ ਤਾਂ ਇਸ ਨਾਲ ਵਾਤਾਵਰਣ ਸੰਭਾਲ ਵਿਚ ਮਦਦ ਮਿਲੇਗੀ,ਉਹਨਾਂ ਇਹ ਵੀ ਕਿਹਾ ਕਿ ਉਹਨਾਂ ਰਸਤੇ ਵਿਚ ਕਈ ਥਾਵਾਂ ਵੇਖੀਆਂ ਹਨ ਜਿਥੇ ਫੁੱਟਪਾਥ ਦੀ ਜ਼ਰੂਰਤ ਹੈ ਤੇ ਸਾਇਕਲਿੰਗ ਟਰੈਕ (Cycling Track) ਵੀ ਬਣਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here