ਦਿੱਲੀ ਤੋਂ ਸਿਡਨੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਲੱਗੇ ਤੇਜ਼ ਝਟਕੇ,7 ਯਾਤਰੀ ਜ਼ਖਮੀ ਹੋ ਗਏ

0
238
ਦਿੱਲੀ ਤੋਂ ਸਿਡਨੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਲੱਗੇ ਤੇਜ਼ ਝਟਕੇ,7 ਯਾਤਰੀ ਜ਼ਖਮੀ ਹੋ ਗਏ

SADA CHANNEL NEWS:-

NEW DELHI,(SADA CHANNEL NEWS):- ਦਿੱਲੀ ਤੋਂ ਸਿਡਨੀ (Sydney) ਜਾ ਰਿਹਾ ਏਅਰ ਇੰਡੀਆ (Air India) ਦਾ ਜਹਾਜ਼ ਅਚਾਨਕ ਹਵਾ ਵਿਚ ਲੜਖੜਾਉਣ ਲੱਗਾ,ਇਸ ਦੌਰਾਨ 7 ਯਾਤਰੀ ਜ਼ਖਮੀ ਹੋ ਗਏ,ਏਅਰ ਇੰਡੀਆ ਦੇ B787-800 ਜਹਾਜ਼ VT-ANY AI-302 ਦਿੱਲੀ ਤੋਂ ਰਵਾਨਾ ਹੋਇਆ ਸੀ,ਸਿਡਨੀ (Sydney) ਦੇ ਨੇੜੇ ਪਹੁੰਚਣ ਦੌਰਾਨ ਖਰਾਬ ਮੌਸਮ ਦੀ ਵਜ੍ਹਾ ਨਾਲ ਜਹਾਜ਼ ਤੇਜ਼ ਝਟਕੇ ਖਾਣ ਲੱਗਾ,ਹਾਦਸੇ ਦੌਰਾਨ ਘਬਰਾਏ ਤੇ ਜ਼ਖਮੀ ਯਾਤਰੀਆਂ ਨੂੰ ਕਰੂ ਨੇ ਫਸਟ ਏਡ ਦਿੱਤਾ,ਜਹਾਜ਼ ਵਿਚ ਮੌਜੂਦ ਇਕ ਡਾਕਟਰ ਤੇ ਨਰਸ ਨੇ ਵੀ ਜ਼ਖਮੀਆਂ ਦੀ ਮਦਦ ਕੀਤੀ,ਸਿਡਨੀ ਏਅਰਪੋਰਟ (Sydney Airport) ‘ਤੇ ਉਤਰਨ ਦੇ ਬਾਅਦ ਸਿਰਫ 3 ਯਾਤਰੀਆਂ ਨੇ ਮੈਡੀਕਲ ਟ੍ਰੀਟਮੈਂਟ ਲਿਆ,ਘਟਨਾ ਵਿਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਵੱਜੀ ਹੈ,DGCI ਦੇ ਅਧਿਕਾਰੀਆਂ ਸਿਡਨੀ ਏਅਰਪੋਰਟ ਪਹੁੰਚਣ ‘ਤੇ 7 ਜ਼ਖਮੀ ਯਾਤਰੀਆਂ ਦਾ ਇਲਾਜ ਕੀਤਾ ਗਿਆ,ਹਾਲਾਂਕਿ ਕਿਸੇ ਨੂੰ ਵੀ ਹਸਪਤਾਲ ਵਿਚ ਦਾਖਲ ਕਰਨ ਦੀ ਜ਼ਰੂਰਤ ਨਹੀਂ ਪਈ,ਏਅਰ ਇੰਡੀਆ (Air India) ਵੱਲੋਂ ਦੱਸਿਆ ਗਿਆ ਕਿ ਪਲੇਨ ਵਿਚ 224 ਯਾਤਰੀ ਸਨ,ਏਅਰ ਟਰਬੁਲੈਂਸ (Air Turbulence) ਦੀ ਵਜ੍ਹਾ ਨਾਲ ਕੁਝ ਯਾਤਰੀ ਜ਼ਖਮੀ ਹੋਏ ਸਨ,ਜਹਾਜ਼ ਸਿਡਨੀ ਤੋਂ ਸੁਰੱਖਿਅਤ ਉਤਰ ਗਿਆ ਸੀ,ਤਿੰਨ ਯਾਤਰੀਆਂ ਨੂੰ ਸੱਟਾਂ ਆਈਆਂ ਸਨ ਜਿਨ੍ਹਾਂ ਦਾ ਇਲਾਜ ਕੀਤਾ ਗਿਆ।

LEAVE A REPLY

Please enter your comment!
Please enter your name here