
Jammu and Kashmir,17 May 2023,(Sada Channel News):- ਸੀਬੀਆਈ (CBI) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ (Jammu And Kashmir) ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ (Former Governor Satya Pal Malik) ਦੇ ਕਰੀਬੀ ਸਹਿਯੋਗੀ ਦੇ ਘਰ ਛਾਪਾ ਮਾਰਿਆ,ਦੱਸਿਆ ਗਿਆ ਹੈ ਕਿ ਏਜੰਸੀ ਨੇ ਇਹ ਛਾਪੇਮਾਰੀ ਕਥਿਤ ਬੀਮਾ ਘੁਟਾਲੇ ਨਾਲ ਜੁੜੇ ਇਕ ਮਾਮਲੇ ‘ਚ ਕੀਤੀ ਹੈ,ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਟੀਮਾਂ (CBI Teams) ਨੇ ਅੱਜ ਸਵੇਰੇ ਸਾਬਕਾ ਰਾਜਪਾਲ ਦੇ ਤਤਕਾਲੀ ਸਹਾਇਕ ਦੇ ਘਰ ਅਤੇ ਹੋਰ ਥਾਵਾਂ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ,ਇਸ ਤੋਂ ਪਹਿਲਾਂ ਏਜੰਸੀ ਨੇ ਮਲਿਕ ਤੋਂ 28 ਅਪ੍ਰੈਲ ਨੂੰ ਪੁੱਛਗਿੱਛ ਕੀਤੀ ਸੀ ਅਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ,ਏਜੰਸੀ ਨੇ ਅਕਤੂਬਰ 2022 ਵਿੱਚ ਮਲਿਕ ਦਾ ਬਿਆਨ ਵੀ ਦਰਜ ਕੀਤਾ ਸੀ,ਜ਼ਿਕਰਯੋਗ ਹੈ ਕਿ ਮਲਿਕ ਨੇ ਸਮੂਹ ਮੈਡੀਕਲ ਬੀਮਾ ਯੋਜਨਾ ਅਤੇ ਜਨਤਕ ਕੰਮਾਂ ਦੇ ਠੇਕਿਆਂ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ,ਸੀਬੀਆਈ (CBI) ਨੇ ਇਸ ਸਬੰਧ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਹਨ।
