
NEW DELHI,(SADA CHANNEL NEWS):- ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ,ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿਤੀ ਹੈ,ਹਾਲਾਂਕਿ 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਮੁੱਦਰਾ ਬਣੇ ਰਹਿਣਗੇ,ਭਾਰਤੀ ਰਿਜ਼ਰਵ ਬੈਂਕ ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ,ਆਰਬੀਆਈ (RBI) ਨੇ ਕਿਹਾ ਹੈ ਕਿ ਇਹ ਨੋਟ 30 ਸਤੰਬਰ ਤਕ ਕਾਨੂੰਨੀ ਤੌਰ ‘ਤੇ ਵੈਧ ਰਹਿਣਗੇ,ਬੈਂਕ ਨੇ ਕਿਹਾ ਕਿ ਇਕ ਸਮੇਂ ਵਿਚ 20 ਹਜ਼ਾਰ ਰੁਪਏ ਨੂੰ ਬਦਲ ਕੇ ਛੋਟੇ ਨੋਟ ਲਏ ਜਾ ਸਕਣਗੇ,ਸਾਰੇ ਬੈਂਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਦੀ ਸਹੂਲਤ ਮਿਲੇਗੀ,ਜ਼ਿਕਰਯੋਗ ਹੈ ਕਿ ਨਵੰਬਰ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਤ ਸਮੇਂ ਅਚਾਨਕ 1000 ਅਤੇ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਇਸ ਮਗਰੋਂ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ,ਆਰਬੀਆਈ (RBI) ਨੇ ਇਕ ਬਿਆਨ ਵਿਚ ਕਿਹਾ, “2,000 ਰੁਪਏ ਦੇ ਨੋਟਾਂ ਨੂੰ ਲਿਆਉਣ ਦਾ ਉਦੇਸ਼ ਉਦੋਂ ਪੂਰਾ ਹੋਇਆ ਜਦ ਹੋਰ ਮੁੱਲਾਂ ਦੇ ਬੈਂਕ ਨੋਟ ਕਾਫ਼ੀ ਮਾਤਰਾ ਵਿਚ ਉਪਲਬਧ ਹੋ ਗਏ ਸਨ,ਇਸ ਲਈ 2000 ਰੁਪਏ ਦੇ ਨੋਟਾਂ ਦੀ ਛਪਾਈ ਨੂੰ 2018-19 ਵਿਚ ਬੰਦ ਕਰ ਦਿੱਤਾ ਗਿਆ ਸੀ,”ਆਰਬੀਆਈ (RBI) ਨੇ ਕਿਹਾ,”ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਅਤੇ ਬੈਂਕ ਸ਼ਾਖਾਵਾਂ ਦੀਆਂ ਨਿਯਮਤ ਗਤੀਵਿਧੀਆਂ ਵਿਚ ਵਿਘਨ ਤੋਂ ਬਚਣ ਲਈ 23 ਮਈ 2023 ਤੋਂ ਕਿਸੇ ਵੀ ਬੈਂਕ ਵਿਚ 2,000 ਰੁਪਏ ਦੇ ਬੈਂਕ ਨੋਟਾਂ ਨੂੰ ਦੂਜੇ ਮੁੱਲ ਦੇ ਨੋਟਾਂ ਵਿਚ ਬਦਲਿਆ ਜਾ ਸਕਦਾ ਹੈ,ਇਕ ਸਮੇਂ 20,000 ਦੀ ਸੀਮਾ ਤੱਕ ਹੀ ਨੋਟ ਬਦਲੇ ਜਾਣਗੇ।”
