ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ ਮੁਖੀ ਇਮਰਾਨ ਖਾਨ ਖਿਲਾਫ ਫੌਜੀ ਅਦਾਲਤ ‘ਚ ਚਲੇਗਾ ਮੁਕੱਦਮਾ,ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ

0
307
ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ ਮੁਖੀ ਇਮਰਾਨ ਖਾਨ ਖਿਲਾਫ ਫੌਜੀ ਅਦਾਲਤ ‘ਚ ਚਲੇਗਾ ਮੁਕੱਦਮਾ,ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ

Sada Channel News:-

Pakistani,(Sada Channel News):- ਪਾਕਿਸਤਾਨੀ ਸੰਘੀ ਕੈਬਨਿਟ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਵਿਚ ਲਏ ਗਏ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ,ਇਸ ਵਿਚ ਫੈਸਲਾ ਕੀਤਾ ਗਿਆ ਕਿ 9 ਮਈ ਨੂੰ ਫੌਜੀ ਸਥਾਪਨਾਵਾਂ ਦੀ ਭੰਨ-ਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ‘ਤੇ ਆਰਮੀ ਰਾਜ ਐਕਟ (Army State Act) ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ,ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਹਾਊਸ ਵਿਚ PM ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਐੱਨਐੱਸਸੀ ਤੇ ਕੋਰ ਕਮਾਂਡਰਾਂ ਦੇ ਸੰਮੇਲਨ ਦੇ ਕੁਝ ਹੀ ਦਿਨਾਂ ਬਾਅਦ ਫੌਜੀ ਅਦਾਲਤਾਂ ਵਿਚ ਨਾਗਰਿਕਾਂ ‘ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ,9 ਮਈ ਨੂੰ ਅਰਧ-ਸੈਨਿਕ ਰੇਂਜਰਾਂ ਵੱਲੋਂ ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ ਮੁਖੀ ਇਮਰਾਨ ਖਾਨ (Imran Khan) ਨੂੰ ਇਸਲਾਮਾਬਾਦ ਹਾਈਕੋਰਟ (Islamabad High Court) ਤੋਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨ ਹੋਇਆ,ਪ੍ਰਦਰਸ਼ਨਕਾਰੀਆਂ ਨੇ ਜਨਤਕ ਤੇ ਸਰਕਾਰੀ ਜਾਇਦਾਦਾਂ ਦੀ ਭੰਨ-ਤੋੜ ਕੀਤੀ ਤੇ ਇਥੋਂ ਤੱਕ ਕਿ ਰਾਵਲਪਿੰਡੀ ਵਿਚ ਜਨਰਲ ਮੁੱਖ ਦਫਤਰ ਤੇ ਲਾਹੌਰ ਕੋਰ ਕਮਾਂਡਰ ਦੀ ਰਿਹਾਇਸ਼ ‘ਤੇ ਵੀ ਹਮਲਾ ਕਰ ਦਿੱਤਾ।

LEAVE A REPLY

Please enter your comment!
Please enter your name here