ਜਥੇਦਾਰ ਅਕਾਲ ਤਖਤ ਦੀ ਭੂਮਿਕਾ ਅਤੇ ਸੇਵਾ ਮੁਕਤੀ ਬਾਰੇ ਛੇਤੀ ਹੀ ਕਮੇਟੀ ਬਣਾਉਣ ਦਾ ਕੀਤਾ ਐਲਾਨ Shiromani Committee President Harjinder Singh Dhami ਨੇ-ਜਥੇਦਾਰ ਨੂੰ ਹਟਾਉਣ ਦੀਆਂ ਕਿਆਸ ਅਰਾਈਆਂ ਤੇਜ਼

0
125
ਜਥੇਦਾਰ ਅਕਾਲ ਤਖਤ ਦੀ ਭੂਮਿਕਾ ਅਤੇ ਸੇਵਾ ਮੁਕਤੀ ਬਾਰੇ ਛੇਤੀ ਹੀ ਕਮੇਟੀ ਬਣਾਉਣ ਦਾ ਕੀਤਾ ਐਲਾਨ Shiromani Committee President Harjinder Singh Dhami ਨੇ-ਜਥੇਦਾਰ ਨੂੰ ਹਟਾਉਣ ਦੀਆਂ ਕਿਆਸ ਅਰਾਈਆਂ ਤੇਜ਼

Sada Channel News:-

Amritsar,May 20,2023,(Sada Channel News):- ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Shiromani Committee President Harjinder Singh Dhami) ਨੇ ਜਥੇਦਾਰ ਅਕਾਲ ਦੀ ਨਿਯੁਕਤੀ,ਉਸਦੀ ਮਰਿਆਦਾ ਅਤੇ ਸੇਵਾ ਮੁਕਤੀ ਆਦਿਕ ਮੁੱਦਿਆਂ ਬਾਰੇ ਵਿਚਾਰ ਕਰਨ ਬਾਰੇ ਛੇਤੀ ਹੀ ਕਮੇਟੀ ਬਣਾਉਣ ਦਾ ਐਲਾਨ ਕੀਤਾ,ਉਨ੍ਹਾਂ ਕਿਹਾ ਕੀ ਧਰਮ ਪ੍ਰਚਾਰ ਦੇ ਆਗੂਆਂ ਨਾਲ ਸਲਾਹ ਕਰਕੇ ਇਹ ਕਮੇਟੀ ਬਣਾਈ ਜਾਵੇਗੀ-ਹਾਲਾਂ ਕਿ ਉਨ੍ਹਾਂ ਦਾਆਵਾ ਕੀਤਾ ਕੀ ਅੱਜ ਇੱਥੇ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰੀਗ ਕਮੇਟੀ ਵਿੱਚ ਇਸ ਮੁੱਦੇ ਤੇ ਕੋਈ ਚਰਚਾ ਨਹੀਂ ਹੋਈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਜਥੇਦਾਰ ਸਾਹਿਬ ਦੇ ਸੇਵਾ ਮੁਕਤ ਹੋਣ ਦੀ ਵੀ ਗੱਲ ਕਰਨੀ ਹੋਵੇ ਤਾਂ ਉਹਦੇ ਲਈ ਇਕ ਵੱਖਰੀ ਕਮੇਟੀ ਧਰਮ ਪ੍ਰਚਾਰ ਦੇ ਆਗੂਆਂ ਨਾਲ ਮਿਲਕੇ ਬਣਾਈ ਜਾਂਦੀ ਹੈ ਅਤੇ ਉਸ ਵਿਚ ਵਿਚਾਰ ਕੀਤਾ ਜਾਂਦਾ ਹੈ ਅਤੇ ਉਹ ਕਮੇਟੀ 5-7 ਦਿਨਾਂ ਤਕ ਸ਼ਾਇਦ ਬਣਾ ਦਿੱਤੀ ਜਾਵੇਗੀ। 

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Shiromani Committee President Harjinder Singh Dhami) ਦੇ ਇਸ ਐਲਾਨ ਨਾਲ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ (Jathedar Akal Takht Giani Harpreet Singh) ਨੂੰ ਹਟਾਉਣ ਦੀਆਂ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ,ਜਦੋਂ ਦੇ ਓਹ ਆਪ ਰਾਜ ਸਭਾ ਮੈਂਬਰ ਰਾਘਵ ਚੜ੍ਹ ਦੀ ਮੰਗਣੀ ਤੇ ਹੋ ਕੇ ਆਏ ਹਨ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਕੁਝ ਹੋਰ ਪੰਥਕ ਹਲਕਿਆਂ ਨੇ ਉਨ੍ਹਾਂ ਦੀ ਖੁੱਲ੍ਹੀ ਨੁਕਤਾ ਚੀਨੀ ਕੀਤੀ ਉਦੋਂ ਤੋਂ ਹੀ ਉਨ੍ਹਾਂ ਦੇ ਹਟਾਏ ਜਾਣ ਦੀ ਸੰਭਾਵਨਾ ਦੇ ਚਰਚੇ ਹੋ ਰਹੇ ਹਨ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਐਸਜੀਪੀਸੀ (SGPC) ਦੇ ਮੁੱਖ ਦਫਤਰ ਵਿੱਚ ਸੱਦੀ ਗਈ ਸੀ ਜਿਸ ਵਿਚ SGPC ਪ੍ਰਧਾਨ ਵੱਲੋਂ ਬਹੁਤ ਸਾਰੇ ਮੁੱਦਿਆਂ ਦੇ ਉਪਰ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਹੀ ਪੰਜਾਬ ਵਿੱਚ ਬੇਅਦਬੀ ਦਾ ਦੌਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹੁਣ ਸਰਕਾਰ ਤੋਂ ਵੀ ਉਮੀਦ ਖ਼ਤਮ ਹੁੰਦਿਆਂ ਨਜ਼ਰ ਆ ਰਹੀਆਂ ਹਨ,ਜਿਸਦੇ ਚਲਦੇ ਉਨ੍ਹਾਂ ਕਿਹਾ ਕਿ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਦਿਨ-ਰਾਤ ਇੱਕ ਸੇਵਾਦਾਰ ਪੱਕੇ ਤੌਰ ਤੇ ਲਗਾਇਆ ਜਾਵੇ,ਤਾਂ ਜੋ ਕਿ ਗੁਰਦੁਆਰਾ ਸਾਹਿਬ (Gurdwara Sahib) ਦੀ ਰਾਖੀ ਕਰੇ ਇਸ ਦੇ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦਿੱਲੀ ਜੰਤਰ ਮੰਤਰ ਤੇ ਉਪਰ ਕੁਝ ਖਿਡਾਰਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਦੇ ਨਾਲ ਹੋਇਆ ਯੌਨ ਸ਼ੋਸ਼ਣ ਦੇ ਉਹ ਆਰੋਪੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਅਤੇ ਹੁਣ ਉਨ੍ਹਾਂ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫਦ ਨਾਲ ਮੁਲਾਕਾਤ ਕਰੇਗਾ ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ (Social Media) ਅਤੇ ਕੁਝ ਲੋਕ ਇਤਿਹਾਸ ਨੂੰ ਮੁੜ ਕੇ ਲੋਕਾਂ ਵਿੱਚ ਸਿੱਖ ਪ੍ਰਤੀ ਨਫਰਤੀ ਭਾਵਨਾਵਾਂ ਫੈਲਾ ਰਹੇ ਹਨ ਸਾਡੇ ਵੱਲੋਂ ਇਸ ਸਬੰਧੀ ਵੀ ਪੁਲਸ ਨੂੰ ਦਰਖਾਸਤਾਂ ਦਿੱਤੀਆਂ ਹਨ,ਲੇਕਿਨ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਨਾਲ ਹੀ ਬੋਲਦੇ ਹੋਏ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ (Sachkhand Sri Darbar Sahib Ji) ਤੇ ਹੋਰ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਲੈ ਕੇ ਐਸ ਜੀ ਪੀ ਸੀ ਚਿੰਤਤ ਹੈ।

ਅਤੇ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਉਪਰ ਕੈਮਰੇ ਲਗਵਾਉਣ ਦੀ ਪਰਵਿਜਨ ਚਲ ਰਹੀ ਹੈ ਲੇਕਿਨ ਸੰਗਤਾਂ ਦੀ ਆਮਦ ਅਤੇ ਉਨ੍ਹਾਂ ਦੀ ਭਾਵਨਾ ਨੂੰ ਦੇਖਦੇ ਹੋਏ ਇਹ ਸਕੈਨਰ ਲਗਾਏ ਜਾ ਸਕਦੇ ਹਨ ਇਸਦੇ ਨਾਲ ਹੀ ਬੋਲਦੇ ਹਨ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨ ਤੋਂ ਹੀ ਅੱਜ ਦੀ ਮੀਟਿੰਗ ਵਿੱਚ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ (Shri Akal Takht Sahib Ji) ਦੇ ਅਹੁਦੇ ਤੋਂ ਹਟਾਏ ਜਾਣ ਨੂੰ ਲੈ ਕੇ ਚਰਚਾ ਹੋਈ ਇਸ ਮੀਟਿੰਗ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਵਿਚਾਰ ਵਟਾਂਦਰਾ ਨਹੀਂ ਹੋਈ ਅਤੇ ਉਹਨਾਂ ਕਿਹਾ ਕਿ ਅਗਰ ਜਥੇਦਾਰ ਸਾਹਿਬ ਦੇ ਸੇਵਾ ਮੁਕਤ ਹੋਣ ਦੀ ਵੀ ਗੱਲ ਕਰਨੀ ਹੋਵੇ ਤਾਂ ਉਹਦੇ ਲਈ ਇਕ ਵੱਖਰੀ ਕਮੇਟੀ ਧਰਮ ਪ੍ਰਚਾਰ ਦੇ ਆਗੂਆਂ ਨਾਲ ਮਿਲਕੇ ਬਣਾਈ ਜਾਂਦੀ ਹੈ ਅਤੇ ਉਸ ਵਿਚ ਵਿਚਾਰ ਕੀਤਾ ਜਾਂਦਾ ਹੈ ਅਤੇ ਉਹ ਕਮੇਟੀ 5-7 ਦਿਨਾਂ ਤਕ ਸ਼ਾਇਦ ਬਣਾ ਦਿੱਤੀ ਜਾਵੇਗੀ

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚਢਾ ਦੀ ਸਗਾਈ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਜਾਣ ਤੋਂ ਬਾਅਦ ਲਗਾਤਾਰ ਇਹ ਵਿਵਾਦ ਛਿੜਦਾ ਨਜ਼ਰ ਆ ਰਿਹਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਅੱਜ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਬਦਲਣ ਦਾ ਫੈਸਲਾ ਲਿਆ ਜਾ ਸਕਦਾ ਸੀ ਲੇਕਿਨ ਐਸਜੀਪੀਸੀ ਪ੍ਰਧਾਨ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿੱਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਬਦਲਣ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਹੈ ਪਰ 5-7 ਦਿਨਾਂ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਨਾਲ ਮਿਲ ਕੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਜਥੇਦਾਰ ਸਾਹਿਬ ਦੇ ਸੇਵਾਮੁਕਤ ਹੋਣ ਜਾਂ ਹੋਰ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here