
Sangrur,(Sada Channel News):- ਸੰਗਰੂਰ (Sangrur) ਦੇ ਪਿੰਡ ਸਤੌਜ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ,ਜਿੱਥੇ ਇੱਕ 22 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ,ਮ੍ਰਿਤਕ ਨੌਜਵਾਨ ਦੀ ਪਛਾਣ ਜੋਧਾ ਸਿੰਘ ਪੁੱਤਰ ਕਰਨੈਲ ਸਿੰਘ ਵਜੋ ਹੋਈ ਹੈ,ਮਿਲੀ ਜਾਣਕਾਰੀ ਅਨੁਸਾਰ ਜੋਧਾ ਸਿੰਘ ਅਤੇ ਸਤਨਾਮ ਸਿੰਘ ਕਣਕਵਾਲ ਭੰਗੂਆਂ ਨੇੜੇ ਕੰਬਾਈਨ ਧੋ (Combine wash) ਰਹੇ ਸਨ,ਇਸ ਦੌਰਾਨ ਜਦੋਂ ਜੋਧਾ ਸਿੰਘ ਨੇ ਉੱਥੇ ਡਿੱਗੀ ਹੋਈ ਬਿਜਲੀ ਦੀ ਤਾਰ ਨੂੰ ਹਟਾਉਣ ਲਈ ਜਿਵੇਂ ਹੀ ਹੱਥ ਲਗਾਇਆ ਤਾਂ ਉਸ ਵਿੱਚ ਜੋੜ ਹੋਣ ਕਾਰਨ ਉਸ ਨੂੰ ਕਰੰਟ ਦਾ ਜ਼ਬਰਦਸਤ ਝਟਕਾ ਲੱਗਿਆ,ਜਿਸ ਦੇ ਚੱਲਦਿਆਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕੰਬਾਈਨ (Combine) ਵਿੱਚ ਕਰੰਟ ਆਉਣ ਕਾਰਨ ਸਤਨਾਮ ਸਿੰਘ ਵੀ ਜ਼ਖ਼ਮੀ ਹੋ ਗਿਆ,ਜਿਸ ਨੂੰ ਹਸਪਤਾਲ਼ (Hospital) ਦਾਖ਼ਲ ਕਰਵਾਇਆ ਗਿਆ,ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ,ਦੱਸ ਦੇਈਏ ਕਿ ਜੋਧਾ ਸਿੰਘ ਲੋਕਲ ਗੁਰਦੁਆਰਾ ਕਮੇਟੀ ਸਤੌਜ ਦੇ ਪ੍ਰਧਾਨ ਕਰਨੈਲ ਸਿੰਘ ਦਾ ਪੁੱਤਰ ਸੀ,ਨੌਜਵਾਨ ਦੀ ਅਚਾਨਕ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਮਾਹੌਲ ਗ਼ਮਗੀਨ ਹੋ ਗਿਆ।
