

NEW MUMBAI,(SADA CHANNEL NEWS):- RCB ਦੀ ਟੀਮ IPL 2023 ‘ਚ ਵੀ ਕਮਾਲ ਨਹੀਂ ਕਰ ਸਕੀ,ਕੱਪ ਜਿੱਤਣ ਦਾ ਇੰਤਜ਼ਾਰ 16 ਸਾਲਾਂ ਤੋਂ ਜਾਰੀ ਹੈ,ਟੀਮ ਇਸ ਸੀਜ਼ਨ ‘ਚ ਪਲੇਆਫ ‘ਚ ਨਹੀਂ ਪਹੁੰਚ ਸਕੀ,ਵਿਰਾਟ ਕੋਹਲੀ (Virat Kohli) ਦਾ ਸੁਪਨਾ ਇਕ ਵਾਰ ਫਿਰ ਖ਼ਤਮ ਹੋ ਗਿਆ ਕਿਉਂਕਿ ਉਹ ਗੁਜਰਾਤ ਟਾਈਟਨਸ (Gujarat Titans) ਦੇ ਖਿਲਾਫ਼ ਆਪਣਾ ਆਖਰੀ ਲੀਗ ਮੈਚ ਹਾਰ ਗਏ,ਵਿਰਾਟ ਕੋਹਲੀ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਗੁਜਰਾਤ ਖਿਲਾਫ਼ ਸੈਂਕੜਾ ਵੀ ਲਗਾਇਆ ਪਰ ਟੀਮ ਜਿੱਤ ਨਹੀਂ ਸਕੀ।

ਵਿਰਾਟ ਕੋਹਲੀ (Virat Kohli) ਨੇ ਪਲੇਆਫ ਤੋਂ ਬਾਹਰ ਹੋਣ ਤੋਂ ਬਾਅਦ ਭਾਵੁਕ ਅੰਦਾਜ਼ ‘ਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ,ਵਿਰਾਟ ਕੋਹਲੀ (Virat Kohli) ਨੇ ਸੋਸ਼ਲ ਮੀਡੀਆ (Social Media) ‘ਤੇ ਲਿਖਿਆ ਕਿ ਇਸ ਸੀਜ਼ਨ ‘ਚ ਵੀ ਸ਼ਾਨਦਾਰ ਪਲ ਰਹੇ ਪਰ ਟੀਮ ਆਪਣੇ ਟੀਚੇ ਤੋਂ ਖੁੰਝ ਗਈ,ਅਸਫ਼ਲਤਾ ਤੋਂ ਨਿਰਾਸ਼ ਪਰ ਸਾਨੂੰ ਆਪਣਾ ਸਿਰ ਉੱਚਾ ਰੱਖਣਾ ਚਾਹੀਦਾ ਹੈ,ਵਫ਼ਾਦਾਰ ਸਮਰਥਕਾਂ ਦਾ ਧੰਨਵਾਦ ਜਿਨ੍ਹਾਂ ਨੇ ਹਰ ਕਦਮ ‘ਤੇ ਸਾਡਾ ਸਾਥ ਦਿੱਤਾ।
