ਚੰਡੀਗੜ੍ਹ ‘ਚ ਨਹੀਂ ਵਿਕਣਗੀਆਂ ਪੈਟਰੋਲ ਬਾਈਕਸ,ਚੰਡੀਗੜ੍ਹ ਵਿੱਚ ਸਿਰਫ਼ ਇਲੈਕਟ੍ਰਿਕ ਬਾਈਕ ਹੀ ਵੇਚੀਆਂ ਅਤੇ ਰਜਿਸਟਰ ਕੀਤੀਆਂ ਜਾਣਗੀਆਂ

0
151
ਚੰਡੀਗੜ੍ਹ ‘ਚ ਨਹੀਂ ਵਿਕਣਗੀਆਂ ਪੈਟਰੋਲ ਬਾਈਕਸ,ਚੰਡੀਗੜ੍ਹ ਵਿੱਚ ਸਿਰਫ਼ ਇਲੈਕਟ੍ਰਿਕ ਬਾਈਕ ਹੀ ਵੇਚੀਆਂ ਅਤੇ ਰਜਿਸਟਰ ਕੀਤੀਆਂ ਜਾਣਗੀਆਂ

Sada Channel News:-

Chandigarh,(Sada Channel News):- ਚੰਡੀਗੜ੍ਹ ਯੂਟੀ ਪ੍ਰਸ਼ਾਸਨ (Chandigarh UT Administration) ਦੀ ਇਲੈਕਟ੍ਰਿਕ ਵਹੀਕਲ (EV) ਪਾਲਿਸੀ ਮੁਤਾਬਕ ਜੂਨ ਤੋਂ ਬਾਅਦ ਸ਼ਹਿਰ ‘ਚ ਪੈਟਰੋਲ ਬਾਈਕਸ (Petrol Bikes) ਦੀ ਵਿਕਰੀ ਬੰਦ ਹੋ ਜਾਵੇਗੀ,ਜੇਕਰ ਕੋਈ ਬਾਈਕ ਖਰੀਦ ਦਾ ਹੈ ਤਾਂ ਵੀ ਚੰਡੀਗੜ੍ਹ ‘ਚ ਉਸ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ,ਕਿਉਂਕਿ ਈਵੀ (EV) ਨੀਤੀ ਮੁਤਾਬਕ ਸਾਲ 2023-24 ਦਾ ਟੀਚਾ ਜੂਨ ‘ਚ ਪੂਰਾ ਕੀਤਾ ਜਾ ਸਕਦਾ ਹੈ,ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਸਿਰਫ਼ ਇਲੈਕਟ੍ਰਿਕ ਬਾਈਕ (Electric Bike) ਹੀ ਵੇਚੀਆਂ ਅਤੇ ਰਜਿਸਟਰ ਕੀਤੀਆਂ ਜਾਣਗੀਆਂ,ਇਸ ਕਾਰਨ ਹਰ ਕਿਸੇ ਦੇ ਦਿਲ ਦੀ ਧੜਕਣ ਵਧ ਗਈ ਹੈ।

ਸਾਲ 2023-24 ਲਈ ਈਵੀ ਨੀਤੀ (EV Policy) ਦੇ ਟੀਚੇ ਅਨੁਸਾਰ ਸ਼ਹਿਰ ਵਿੱਚ ਲਗਭਗ 6200 ਪੈਟਰੋਲ ਬਾਈਕ ਰਜਿਸਟਰਡ ਹੋ ਸਕਦੀਆਂ ਹਨ,ਇਸ ਤੋਂ ਬਾਅਦ ਪੈਟਰੋਲ ਬਾਈਕ (Petrol Bike) ਦੀ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ,ਸਿਰਫ਼ ਇਲੈਕਟ੍ਰਿਕ ਬਾਈਕ (Electric Bike) ਹੀ ਰਜਿਸਟਰਡ ਹੋਣਗੀਆਂ,ਇਸ ਕਾਰਨ ਦੋਪਹੀਆ ਵਾਹਨਾਂ ਦੇ ਸ਼ੋਅਰੂਮ ਮਾਲਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ,ਜੇਕਰ ਬਾਈਕ ਬਿਕਨੀ ਬੰਦ ਹੋ ਗਈ ਤਾਂ ਕਈ ਸ਼ੋਅਰੂਮ ਵੀ ਬੰਦ ਕਰਨੇ ਪੈਣਗੇ,ਹਜ਼ਾਰਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਵੀ ਖ਼ਦਸ਼ਾ ਹੈ।

ਸਲੂਜਾ ਮੋਟਰਜ਼ ਦੇ ਵਰਿੰਦਰ ਸਿੰਘ ਸਲੂਜਾ ਨੇ ਕਿਹਾ ਕਿ ਲੋਕ ਅਜੇ ਵੀ ਈਵੀਜ਼ ਬਾਰੇ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਰਹੇ ਹਨ,ਪਿਛਲੇ ਸਾਲ ਵੇਚੇ ਗਏ 21,000 ਦੋਪਹੀਆ ਵਾਹਨਾਂ ਵਿੱਚੋਂ ਲਗਭਗ 19,500 ਪੈਟਰੋਲ ਬਾਈਕ ਸਨ,ਇਲੈਕਟ੍ਰਿਕ ਬਾਈਕ (Electric Bike) ਸਿਰਫ਼ 1500 ਦੇ ਕਰੀਬ ਸਨ,ਰਜਿਸਟ੍ਰੇਸ਼ਨ ਬੰਦ ਕਰਨ ਦੀ ਬਜਾਏ ਪ੍ਰੇਰਨਾ ਦੇ ਕੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ,ਪੈਟਰੋਲ ਦੋਪਹੀਆ ਵਾਹਨਾਂ ਨੂੰ ਅਚਾਨਕ ਬੰਦ ਕਰਨ ਨਾਲ ਡੀਲਰਾਂ ਨੂੰ ਨੁਕਸਾਨ ਹੋਵੇਗਾ ਅਤੇ ਲੋਕਾਂ ‘ਤੇ ਬੋਝ ਵੀ ਪਵੇਗਾ।

ਈਵੀ ਨੀਤੀ ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (CREST) ​​ਦੁਆਰਾ ਤਿਆਰ ਕੀਤੀ ਗਈ ਹੈ,ਜਿਸ ਨੂੰ ਸੈਕਟਰ-17 ਸਥਿਤ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (RLA) ਦੁਆਰਾ ਲਾਗੂ ਕੀਤਾ ਗਿਆ ਹੈ,LA ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ ਕਿ ਪਾਲਿਸੀ ਦੇ ਟੀਚਿਆਂ ਅਨੁਸਾਰ ਉਹ ਕੁੱਲ 6200 ਦੇ ਕਰੀਬ ਪੈਟਰੋਲ ਬਾਈਕਾਂ ਨੂੰ ਹੀ ਰਜਿਸਟਰ ਕਰ ਸਕਣਗੇ,ਜਿਨ੍ਹਾਂ ਵਿੱਚੋਂ ਹੁਣ ਤੱਕ ਜ਼ਿਆਦਾਤਰ ਬਾਈਕ ਰਜਿਸਟਰਡ ਹੋ ਚੁੱਕੀਆਂ ਹਨ,ਦੱਸ ਦੇਈਏ ਕਿ ਅਚਾਨਕ ਬਾਈਕ ਬੰਦ ਕਰਨ ਨਾਲ ਪ੍ਰਸ਼ਾਸਨ ਨੂੰ ਰੋਡ ਟੈਕਸ (Road Tax) ਦਾ ਵੀ ਕਰੋੜਾਂ ਦਾ ਨੁਕਸਾਨ ਹੋਵੇਗਾ।

LEAVE A REPLY

Please enter your comment!
Please enter your name here