

Chandigarh,(Sada Channel News):– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ (‘Carry On Jatta 3’) 29 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ,ਇਸ ਫ਼ਿਲਮ ਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ,ਫ਼ਿਲਮ ਦਾ ਉਤਸ਼ਾਹ ਇਸ ਦੇ ਗੀਤ ਹੋਰ ਵੀ ਵਧਾ ਰਹੇ ਹਨ,ਫਿਲਮ ਦੇ ਗੀਤਾਂ ‘ਫਰਿਸ਼ਤੇ’, ਜੱਟੀ, ਟਾਈਟਲ ਟਰੈਕ (Title Track) ਨੂੰ ਲੋਕਾਂ ਵਲੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ,ਹਾਲ ਹੀ ’ਚ ਰਿਲੀਜ਼ ਹੋਇਆ ਫ਼ਿਲਮ ਦਾ ਤੀਜਾ ਗੀਤ ‘ਜੱਟੀ’ ਯੂਟਿਊਬ (‘Jatt’ YouTube) ’ਤੇ ਧੁੰਮਾਂ ਪਾ ਰਿਹਾ ਹੈ,ਇਸ ਗੀਤ ਨੂੰ ਹੁਣ ਤਕ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਗੀਤ ਨੂੰ ਐਮੀ ਵਿਰਕ ਤੇ ਗਿੱਪੀ ਗਰੇਵਾਲ (Gippy Grewal) ਨੇ ਇਕੱਠਿਆਂ ਗਾਇਆ ਹੈ ਤੇ ਦੋਵਾਂ ਦੀ ਜੋੜੀ ਖਿੱਚ ਦਾ ਕੇਂਦਰ ਬਣੀ ਹੋਈ ਹੈ,ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਇਸ ਨੂੰ ਲਿਖਿਆ ਤੇ ਕੰਪੋਜ਼ ਵੀ ਖ਼ੁਦ ਜਾਨੀ ਨੇ ਹੀ ਕੀਤਾ ਹੈ,ਜ਼ਿਕਰਯੋਗ ਹੈ ਕਿ ਫ਼ਿਲਮ ’ਚ ਗਿੱਪੀ ਗਰੇਵਾਲ,ਸੋਨਮ ਬਾਜਵਾ,ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ,ਜਸਵਿੰਦਰ ਭੱਲਾ,ਕਰਮਜੀਤ ਅਨਮੋਲ,ਕਵਿਤਾ ਕੌਸ਼ਿਕ,ਸ਼ਿੰਦਾ ਗਰੇਵਾਲ,ਹਾਰਬੀ ਸੰਘਾ,ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰ ਨਿਭਾਅ ਰਹੇ ਹਨ।
