NEW DELHI,(SADA CHANNEL NEWS):- ਰਾਸ਼ਟਰੀ ਚਕਿਤਸਾ ਆਯੋਗ (NMC) ਵੱਲੋਂ ਨਿਰਧਾਰਤ ਮਾਪਦੰਡਾਂ ਦਾ ਕਥਿਤ ਤੌਰ ‘ਤੇ ਉਲੰਘਣ ਕਰਨਾ ਮੈਡੀਕਲ ਕਾਲਜਾਂ (Medical Colleges) ਨੂੰ ਭਾਰੀ ਪਿਆ,ਤੈਅ ਮਾਪਦੰਡਾਂ ਦਾ ਪਾਲਣ ਨਾ ਕਰਨ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਦੇਸ਼ ਭਰ ਦੇ 40 ਮੈਡੀਕਲ ਕਾਲਜਾਂ ਦੀ ਮਾਨਤਾ ਰੱਦ ਹੋ ਗਈ ਹੈ,ਸੂਤਰਾਂ ਮੁਤਾਬਕ ਇਸ ਲਿਸਟ ਵਿਚ ਕਈ ਹੋਰ ਕਾਲਜਾਂ ਦੀ ਮਾਨਤਾ ਰਡਾਰ ‘ਤੇ ਹੈ,ਉਨ੍ਹਾਂ ਦੱਸਿਆ ਕਿ Tamil Nadu,Gujarat,Assam,Punjab,Andhra Pradesh,Puducherry ਤੇ ਬੰਗਾਲ ਦੇ ਲਗਭਗ 100 ਤੇ ਮੈਡੀਕਲ ਕਾਲਜਾਂ ਦੀ ਮਾਨਤਾ ਰੱਦ ਹੋ ਸਕਦੀ ਹੈ।
ਅਧਿਕਾਰਕ ਸੂਤਰਾਂ ਨੇ ਕਿਹਾ ਕਿ ਕਾਲਜ ਨਿਰਧਾਰਤ ਮਾਪਦੰਡਾਂ ਦਾ ਪਾਲਣ ਨਹੀਂ ਕਰ ਰਹੇ ਸਨ ਤੇ ਕਮਿਸ਼ਨ ਵੱਲੋਂ ਕੀਤੇ ਗਏ ਨਿਰੀਖਣ ਦੌਰਾਨ ਸੀਸੀਟੀਵੀ ਕੈਮਰਿਆਂ,ਆਧਾਰ ਨਾਲ ਜੁੜੀ ਬਾਇਓਮੀਟਰਕ (Biometrics) ਹਾਜ਼ਰੀ ਪ੍ਰਕਿਰਿਆਵਾਂ ਤੇ ਫੈਕਲਟੀ ਰੋਲ ਨਾਲ ਸਬੰਧਤ ਕਈ ਕਮੀਆਂ ਪਾਈਆਂ ਗਈਆਂ,ਸਰਕਾਰੀ ਅੰਕੜਿਆਂ ਮੁਤਾਬਕ 2014 ਦੇ ਬਾਅਦ ਤੋਂ ਮੈਡੀਕਲ ਕਾਲਜਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ,ਕੇਂਦਰੀ ਸਿਹਤ ਸੂਬਾ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਫਰਵਰੀ ਵਿਚ ਰਾਜ ਸਭਾ ਵਿਚ ਦੱਸਿਆ ਸੀ ਕਿ 2014 ਤੋਂ ਪਹਿਲਾਂ ਮੈਡੀਕਲ ਕਾਲਜਾਂ (Medical Colleges) ਦੀ ਗਿਣਤੀ 387 ਸੀ, ਜਿਸ ਦੀ ਗਿਣਤੀ ਵਧ ਕੇ ਹੁਣ 654 ਹੋ ਗਈ ਹੈ।
ਇਸ ਤੋਂ ਇਲਾਵਾ ਐੱਮਬੀਬੀਐੱਸ ਸੀਟਾਂ (MBBS Seats) ਵਿਚ 94 ਫੀਸਦੀ ਦਾ ਵਾਧਾ ਹੋਇਆ ਹੈ ਜੋ 2014 ਤੋਂ ਪਹਿਲਾਂ 51348 ਸੀ ਪਰ ਹੁਣ ਵੱਧ ਕੇ 99763 ਹੋ ਗਿਆ ਹੈ ਤੇ ਪੀਜੀ ਸੀਟਾਂ (PG Seats) ਵਿਚ 107 ਫੀਸਦੀ ਦਾ ਵਾਧਾ ਹੋਇਆ ਹੈ ਜੋ 2014 ਤੋਂ ਪਹਿਲੇ ਦੀ 31185 ਸੀ ਹੁਣ ਵਧ ਕੇ 64559 ਹੋ ਗਈ ਹੈ,ਉੁਨ੍ਹਾਂ ਕਿਹਾ ਕਿ ਦੇਸ਼ ਵਿਚ ਡਾਕਟਰਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਨੇ ਮੈਡੀਕਲ ਕਾਲਜਾਂ (Medical Colleges) ਦੀ ਗਿਣਤੀ ਵਧਾਈ ਹੈ।
ਤੇ ਇਸ ਦੇ ਬਾਅਦ ਐੱਮਬੀਬੀਐੱਸ (MBBS) ਦੀਆਂ ਸੀਟਾਂ ਵਧਾਈਆਂ ਹਨ,ਦੱਸ ਦੇਈਏ ਕਿ ਦੇਸ਼ ਵਿਚ ਮੈਡੀਕਲ ਸੀਟਾਂ ਦੀ ਗਿਣਤੀ ਵਧਾਉਣ ਲਈ ਸਰਕਾਰ ਵੱਲੋਂ ਚਲਾਏ ਗਏ ਉਪਾਵਾਂ ਤੇ ਕਦਮਾਂ ਵਿਚ ਜ਼ਿਲ੍ਹਾ ਰੈਫਰਲ ਹਸਪਤਾਲਾਂ ਨੂੰ ਅਪਗੇਰਡ ਕਰਕੇ ਨਵੇਂ ਮੈਡੀਕਲ ਕਾਲਜਾਂ (New Medical Colleges) ਦੀ ਸਥਾਪਨਾ ਲਈ ਇਕ ਕੇਂਦਰ ਪ੍ਰਾਯੋਜਿਤ ਯੋਜਨਾ ਸ਼ਾਮਲ ਹੈ ਜਿਸ ਤਹਿਤ ਮਨਜ਼ੂਰ 157 ਵਿਚੋਂ 94 ਨਵੇਂ ਮੈਡੀਕਲ ਕਾਲਜ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ।
