Canada News: ਮਾਮੂਲੀ ਵਿਵਾਦ ‘ਚ ਮਕਾਨ ਮਾਲਕ ਨੇ ਕਿਰਾਏਦਾਰ ਜੋੜੇ ਨੂੰ ਮਾਰੀ ਗੋਲੀ,Police ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਵੀ ਗੋਲੀਆਂ ਚਲਾਈਆਂ,ਜਵਾਬੀ ਕਾਰਵਾਈ ਵਿਚ ਮੁਲਜ਼ਮ ਵੀ ਮਾਰਿਆ ਗਿਆ

0
237
Canada News: ਮਾਮੂਲੀ ਵਿਵਾਦ ‘ਚ ਮਕਾਨ ਮਾਲਕ ਨੇ ਕਿਰਾਏਦਾਰ ਜੋੜੇ ਨੂੰ ਮਾਰੀ ਗੋਲੀ,Police ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਵੀ ਗੋਲੀਆਂ ਚਲਾਈਆਂ,ਜਵਾਬੀ ਕਾਰਵਾਈ ਵਿਚ ਮੁਲਜ਼ਮ ਵੀ ਮਾਰਿਆ ਗਿਆ

Sada Channel News:-

Canada,(Sada Channel News):- ਕੈਨੇਡਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ,ਇਕ ਮਕਾਨ ਮਾਲਕ ਨੇ ਮਾਮੂਲੀ ਵਿਵਾਦ ਵਿਚ ਆਪਣੇ ਘਰ ‘ਚ ਕਿਰਾਏ ‘ਤੇ ਰਹਿ ਰਹੇ ਕੱਪਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ,ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਨਿਰਦੋਸ਼ ਸਨ ਤੇ ਮਾਮੂਲੀ ਵਿਵਾਦ ਵਿਚ ਉਨ੍ਹਾਂ ਦੀ ਜਾਨ ਚਲੀ ਗਈ,ਜਦੋਂ ਪੁਲਿਸ (Police) ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ‘ਤੇ ਵੀ ਗੋਲੀਆਂ ਚਲਾਈਆਂ,ਜਵਾਬੀ ਕਾਰਵਾਈ ਵਿਚ ਮੁਲਜ਼ਮ ਵੀ ਮਾਰਿਆ ਗਿਆ।

ਘਟਨਾ ਕੈਨੇਡਾ ਦੇ ਓਂਟਾਰੀਓ (Ontario) ਦੇ ਸਟੋਨੀ ਕ੍ਰੀਕ (Stony Creek) ਇਲਾਕੇ ਦੀ ਹੈ ਜਿਥੇ 27 ਸਾਲ ਦੀ ਕੈਰਿਸਾ ਮੈਕਡੋਨਾਲਡ (Carissa McDonald) ਤੇ 28 ਸਾਲ ਦਾ ਏਰੋਨ ਸਟੋਨ (Aaron Stone) ਬਤੌਰ ਕਿਰਾਏਦਾਰ ਰਹਿੰਦੇ ਸਨ,ਕੱਪਲ 57 ਸਾਲ ਦੇ ਇਕ ਵਿਅਕਤੀ ਦੇ ਮਕਾਨ ਦੇ ਬੇਸਮੈਂਟ ਵਿਚ ਰਹਿੰਦੀ ਸੀ,ਉਪਰੀ ਮੰਜ਼ਿਲ ‘ਤੇ ਮਕਾਨ ਮਾਲਕ ਰਹਿੰਦਾ ਸੀ,ਸ਼ਾਮ ਵਿਚ ਜੋੜੇ ਤੇ ਮਕਾਨ ਮਾਲਕ ਵਿਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ,ਵਿਵਾਦ ਵਿਚ ਕਿਰਾਏਦਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮਕਾਨ ਮਾਲਕ ਨੇ ਦੋਵਾਂ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।

ਪੁਲਿਸ (Police) ਨੇ ਦੱਸਿਆ ਕਿ ਜੋੜਾ ਜਲਦ ਹੀ ਵਿਆਹ ਕਰਨ ਵਾਲਾ ਸੀ,ਘਟਨਾ ਵਿਚ ਜਾਨ ਗੁਆਉਣ ਵਾਲੀ ਕੈਰਿਸਾ ਇਕ ਟੀਚਰ ਸੀ ਤੇ ਏਰੋਨ ਇਕ ਇਲੈਕਟ੍ਰੀਸ਼ੀਅਨ,ਪੁਲਿਸ (Police) ਨੇ ਕਿਰਾਏਦਾਰਾਂ ਤੇ ਮਕਾਨ ਮਾਲਕ ਵਿਚ ਵਿਵਾਦ ਦੀ ਵਜ੍ਹਾ ਨਹੀਂ ਕੀਤਾ ਪਰ ਇੰਨਾ ਦੱਸਿਆ ਕਿ ਕਿਰਾਏ ਨੂੰ ਲੈ ਕੇ ਵਿਵਾਦ ਨਹੀਂ ਸੀ,ਮਕਾਨ ਮਾਲਕ ਘਰ ਦੀ ਸਥਿਤੀ ਨੂੰ ਲੈ ਕੇ ਖੁਸ਼ ਨਹੀਂ ਸੀ,ਘਟਨਾ ਦੇ ਬਾਅਦ ਜਦੋਂ ਪੁਲਿਸ ਮੁਲਜ਼ਮ ਮਕਾਨ ਮਾਲਕ ਨੂੰ ਗ੍ਰਿਫਤਾਰ ਕਰਨ ਉਸ ਦੇ ਘਰ ਪਹੁੰਚੀ ਤਾਂ ਉਸ ਨੇ ਘਰ ਦੇ ਬਾਹਰ ਪੁਲਿਸ (Police) ਨੂੰ ਰੋਕਣ ਲੀ ਬੈਰੀਕੇਡਿੰਗ (Barricading) ਕਰਕੇ ਰੱਖੀ ਸੀ ਤੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਪੁਲਿਸ ‘ਤੇ ਵੀ ਫਾਇਰਿੰਗ ਕਰ ਦਿੱਤੀ,ਪੁਲਿਸ (Police) ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਮਕਾਨ ਮਾਲਕ ਵੀ ਮਾਰਿਆ ਗਿਆ,ਪੁਲਿਸ (Police) ਘਟਨਾ ਦੀ ਜਾਂਚ ਕਰ ਰਹੀ ਹੈ ਤੇ ਇਸ ਲਈ ਮਾਹਿਰ ਦੀ ਟੀਮ ਗਠਿਤ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here