
Ludhiana,(Sada Channel News):- ਲੁਧਿਆਣਾ ਵਿਚ ਈਡੀ (ED) ਨੇ ਮਨੀ ਲਾਂਡਰਿੰਗ ਮਾਮਲੇ (Money Laundering Cases) ਵਿਚ ਟ੍ਰੈਵਲ ਏਜੰਟ (Travel Agent) ਨਿਤੀਸ਼ ਘਈ ਦੀ 58 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ,ਲੁਧਿਆਣਾ ਪੁਲਿਸ (Ludhiana Police) ਨੇ ਘਈ ਦੀ ਜਾਇਦਾਦ ਕੁਰਕ ਕਰਨ ਲਈ ਈ.ਡੀ. (ED) ਨੂੰ ਪੱਤਰ ਭੇਜਿਆ ਸੀ,ਏਜੰਟ ਘਈ ‘ਤੇ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਦੇ 100 ਤੋਂ ਵੱਧ ਮਾਮਲੇ ਦਰਜ ਹਨ,ਇਸ ਦੋਸ਼ ਵਿਚ ਉਸ ਨੂੰ ਜਲੰਧਰ ਪੁਲਿਸ (Jalandhar Police) ਨੇ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ।
ਦੱਸ ਦੇਈਏ ਕਿ ਨਿਤੀਸ਼ ਘਈ ਦੀ ਠੱਗੀ ਦਾ ਸ਼ਿਕਾਰ ਹੋਏ ਲੋਕ ਸ਼ਿਵ ਸੈਨਾ ਕੋਲ ਗਏ ਸਨ,ਸ਼ਿਵ ਸੈਨਾ ਨੇ ਵੀ ਘਈ ਦਾ ਵਿਰੋਧ ਕੀਤਾ ਅਤੇ ਪੁਲਿਸ ‘ਤੇ ਟ੍ਰੈਵਲ ਏਜੰਟ ਵਿਰੁਧ ਕਾਰਵਾਈ ਲਈ ਦਬਾਅ ਪਾਇਆ,ਸ਼ਿਵ ਸੈਨਾ ਨੇ ਦੋਸ਼ ਲਾਇਆ ਕਿ ਟ੍ਰੈਵਲ ਏਜੰਟ ਨੇ ਲੋਕਾਂ ਨਾਲ ਪੈਸੇ ਦੀ ਠੱਗੀ ਮਾਰੀ ਹੈ,ਪੁਲਿਸ ਨੇ ਦਸਿਆ ਕਿ ਘਈ ਵਿਰੁਧ ਦਰਜ ਕੇਸਾਂ ਵਿਚੋਂ ਸਿਰਫ਼ ਕੁਝ ਦਾ ਹੀ ਨਿਪਟਾਰਾ ਹੋਇਆ ਹੈ,ਜਦਕਿ ਬਾਕੀ ਪੀੜਤ ਇਨਸਾਫ਼ ਲਈ ਇਧਰ-ਉਧਰ ਭਟਕ ਰਹੇ ਹਨ,ਲੁਧਿਆਣਾ ਦੀਆਂ ਅਦਾਲਤਾਂ ਵਿਚ ਕਈ ਕੇਸਾਂ ਦੀ ਸੁਣਵਾਈ ਚੱਲ ਰਹੀ ਹੈ,ਪੁਲਿਸ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ,ਘਈ ਨੇ ਲੁਧਿਆਣਾ ਦੀ ਘੁਮਾਰ ਮੰਡੀ ਵਿਖੇ ਦਫ਼ਤਰ ਖੋਲ੍ਹਿਆ ਹੋਇਆ ਸੀ।
ਲੁਧਿਆਣਾ ਦੇ ਰਹਿਣ ਵਾਲੇ ਨਿਤੀਸ਼ ਘਈ ਨੇ 2015 ਵਿਚ ਟਰੈਵਲ ਏਜੰਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ,ਉਸ ‘ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਦੇਹੀ ਦੇ ਮਾਮਲੇ ਦਰਜ ਹਨ,ਜਲੰਧਰ ਪੁਲਿਸ (Jalandhar Police) ਨੇ ਘਈ ਦੇ ਦਫ਼ਤਰ ‘ਤੇ ਛਾਪਾ ਮਾਰ ਕੇ 500 ਤੋਂ ਵੱਧ ਪਾਸਪੋਰਟ ਅਤੇ ਨਕਦੀ ਬਰਾਮਦ ਕੀਤੀ ਹੈ,ਨੀਤੀਸ਼ ਘਈ ‘ਤੇ ਪੰਜਾਬ ਦੇ ਨਾਲ-ਨਾਲ ਹਰਿਆਣਾ,ਗੁਜਰਾਤ,ਆਂਧਰਾ ਪ੍ਰਦੇਸ਼,ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਧੋਖਾ ਦੇਣ ਦਾ ਵੀ ਦੋਸ਼ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਉਹ ਪੂਰੇ ਸੂਬੇ ਵਿਚ ਪਹਿਲਾ ਅਜਿਹਾ ਵਿਅਕਤੀ ਹੈ ਜਿਸ ’ਤੇ ਧੋਖਾਧੜੀ ਦੇ 100 ਤੋਂ ਵੱਧ ਕੇਸ ਦਰਜ ਹਨ,ਉਸ ਨੇ ਵਿਦੇਸ਼ ਜਾਣ ਲਈ ਕਈ ਲੋਕਾਂ ਤੋਂ 70 ਤੋਂ 80 ਲੱਖ ਰੁਪਏ ਲਏ,ਪੁਲਿਸ ਮੁਤਾਬਕ ਨਿਤੀਸ਼ ਅਤੇ ਉਸ ਦੇ ਭਰਾ ਮੁਨੀਸ਼ ਘਈ ਸਮੇਤ ਉਸ ਦੇ ਪ੍ਰਵਾਰਕ ਮੈਂਬਰਾਂ ਦੇ ਨਾਂ ‘ਤੇ 12 ਤੋਂ ਜ਼ਿਆਦਾ ਜਾਇਦਾਦਾਂ ਦੀ ਪਛਾਣ ਕੀਤੀ ਗਈ ਸੀ,ਜਿਸ ਦੀ ਕੀਮਤ 20 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ,ਜ਼ਿਆਦਾਤਰ ਜਾਇਦਾਦਾਂ ਪਿਛਲੇ ਤਿੰਨ-ਚਾਰ ਸਾਲਾਂ ਵਿਚ ਬਣਾਈਆਂ ਗਈਆਂ ਹਨ।
