PATIALA,(SADA CHANNEL NEWS):- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ (Simarjit Singh Mann) ਨੂੰ ਉਸ ਵੇਲੇ ਵੱਡਾ ਝਟਕਾ ਲਗਿਆ ਜਦੋਂ ਉਨ੍ਹਾਂ ਦੇ ਕਰੀਬ 34 ਸਾਲ ਪੁਰਾਣੇ ਸਾਥੀ ਜਸਕਰਨ ਸਿੰਘ ਕਾਹਨ ਸਿੰਘਵਾਲਾ (Jaskaran Singh Kahan Singhwala) ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ,ਅਸਤੀਫਾ ਦੇਣ ਮਗਰੋਂ ਜਸਕਰਨ ਸਿੰਘ ਨੇ ਕਿਹਾ ਕਿ ਇਸ ਵੇਲੇ ਪਾਰਟੀ ‘ਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ, ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਅੱਗੇ ਕਿਹਾ ਕਿ ਉਸ ਦੀ ਪੋਤੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਅਤੇ ਇਸੇ ਵਿਚਾਲੇ ਜਦੋਂ ਪਰਿਵਾਰ ‘ਤੇ ਜਦੋਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਸੀ ਤਾਂ ਉਸੇ ਵੇਲੇ ਹੀ ਪਾਰਟੀ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ,ਜਿਸ ਤੋਂ ਦੁਖੀ ਹੋ ਕੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਉਸ ਦੇ ਵੱਲੋਂ ਇਹ ਅਸਤੀਫਾ ਦੇ ਦਿੱਤਾ ਗਿਆ ਹੈ,ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਦੋਸ਼ ਲਾਏ ਕਿ ਇਸ ਵੇਲੇ ਪਾਰਟੀ ‘ਚ ਪੁਰਾਣੇ ਲੀਡਰਾਂ ਦੀ ਕਦਰ ਨਹੀਂ ਹੋ ਰਹੀ।
