ਸੂਬੇ ਵਿਚ ਨੀਤੀਆਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ‘ਤੇ ਸਿਹਤ ਵਿਭਾਗ ਨੇ ਪੈਨੀ ਨਜ਼ਰ ਰੱਖਣੀ ਸ਼ੁਰੂ,ਪੰਜਾਬ ਸਰਕਾਰ ਸਖਤ

0
167
ਸੂਬੇ ਵਿਚ ਨੀਤੀਆਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ‘ਤੇ ਸਿਹਤ ਵਿਭਾਗ ਨੇ ਪੈਨੀ ਨਜ਼ਰ ਰੱਖਣੀ ਸ਼ੁਰੂ,ਪੰਜਾਬ ਸਰਕਾਰ ਸਖਤ

SADA CHANNEL NEWS:-

CHANDIGARH,(SADA CHANNEL NEWS):- ਸੂਬੇ ਵਿਚ ਨੀਤੀਆਂ ਨੂੰ ਛਿੱਕੇ ਟੰਗ ਕੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ‘ਤੇ ਸਿਹਤ ਵਿਭਾਗ ਨੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ,ਨਸ਼ਾ ਛੁਡਾਊ ਕੇਂਦਰਾਂ (De-Addiction Centers) ਤੇ ਓਟਸ ਸੈਂਟਰਾਂ (Oats Centers) ਵਿਚ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਗੋਲੀਆਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਵਿਭਾਗ ਨੇ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ,ਪਿੰਡ ਪੱਧਰ ‘ਤੇ ਨਸ਼ੇ ਨੂੰ ਲੈ ਕੇ ਜਲਦ ਸਰਵੇ ਕਰਵਾਇਆ ਜਾਵੇਗਾ,ਇਸ ਦੇ ਬਾਅਦ ਨਸ਼ੇ ਦੇ ਖਾਤਮੇ ਲਈ ਰਣਨੀਤੀ ਨੂੰ ਨਵਾਂ ਰੂਪ ਦੇਣ ਦੀ ਯੋਜਨਾ ਹੈ।

ਸੂਬੇ ਵਿਚ 478 ਓਟਸ ਸੈਂਟਰਾਂ ਵਿਚ 2.65 ਲੱਖ ਤੇ 183 ਨਸ਼ਾ ਛੁਡਾਊ ਕੇਂਦਰਾਂ ਵਿਚ 6.10 ਲੱਖ ਲੋਕ ਰਜਿਸਟਰਡ ਹਨ,ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਸਿਹਤ ਵਿਭਾਗ (Department of Health) ਦੀਆਂ ਨੀਤੀਆਂ ਨੂੰ ਛਿੱਕੇ ਟੰਗ ਕੇ ਨਸ਼ਾ ਛੁਡਾਊ ਕੇਂਦਰ ਚਲਾ ਕੇ ਨਸ਼ਾ ਛੱਡਣ ਵਾਲਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ,ਮਹਿੰਗੇ ਇਲਾਜ ਦੇ ਚੱਲਦੇ ਲੋਕ ਆਰਥਿਕ ਬੋਝ ਹੇਠਾਂ ਦੱਬ ਰਹੇ ਹਨ।

ਓਟਸ ਸੈਂਟਰਾਂ (Oats Centers) ਤੇ ਨਸ਼ ਛੁਡਾਊ ਕੇਂਦਰਾਂ ਵਿਚ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਗੋਲੀਆਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਵਿਕਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ,ਨਸ਼ੇ ਛੱਡਣ ਵਾਲਿਆਂ ਵੱਲੋਂ ਗੋਲੀਆਂ ਵੇਚਣ,ਗੋਲੀਆਂ ਨੂੰ ਨਸ਼ੇ ਦੇ ਟੀਕੇ ਵਜੋਂ ਇਸਤੇਮਾਲ ਕਰਨ ਤੇ ਫਰਜ਼ੀ ਮਰੀਜ਼ਾਂ ਨੂੰ ਦਾਖਲ ਕਰਨ ਦੇ ਮਾਮਲੇ ਵੀ ਸ਼ਹਿਰਾਂ ਤੇ ਦਿਹਾਤ ਦੇ ਸੈਂਟਰਾਂ ਵਿਚ ਵਧਣ ਲੱਗੇ ਹਨ।

ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਸ਼ਿਕਾਇਤਾਂ ਵੀ ਪਹੁੰਚੀਆਂ ਹਨ,ਸਿਹਤ ਵਿਭਾਗ ਨੇ ਮੰਨਿਆ ਕਿ ਓਟਸ ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੀਤੀਆਂ ਨੂੰ ਰੋਕ ਕੇ ਕੰਮ ਕਰਨ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ,ਵਿਭਾਗ ਚੰਡੀਗੜ੍ਹ ਤੋਂ ਹੀ ਓਟਸ ਕੇਂਦਰਾਂ (Oats Centers) ਅਤੇ ਨਸ਼ਾ ਛੁਡਾਊ ਕੇਂਦਰਾਂ (De-Addiction Centers) ’ਤੇ ਤਿੱਖੀ ਨਜ਼ਰ ਰੱਖੇਗਾ,ਹਰ ਕੇਂਦਰ ਵਿੱਚ CCTV Cameras,Biometric Registration,ਹਰ ਲਾਭਪਾਤਰੀ ਦਾ ਆਧਾਰ ਕਾਰਡ ਲਿੰਕ ਹੋਵੇਗਾ।

LEAVE A REPLY

Please enter your comment!
Please enter your name here