‘ਗੋਲਡਨ ਬੁਆਏ’ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ,ਦੇਸ਼ ਦੀ ਝੋਲੀ ਪਾਇਆ ਇਕ ਹੋਰ ਸੋਨ ਤਮਗ਼ਾ

0
213
'ਗੋਲਡਨ ਬੁਆਏ' ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ,ਦੇਸ਼ ਦੀ ਝੋਲੀ ਪਾਇਆ ਇਕ ਹੋਰ ਸੋਨ ਤਮਗ਼ਾ

SADA CHANNEL NEWS:-

NEW DLEHI,(SADA CHANNEL NEWS):- ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Indian javelin Thrower Neeraj Chopra) ਨੇ ਇਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ ਹੈ,ਨੀਰਜ ਨੇ ਲੌਸੇਨ ਡਾਇਮੰਡ ਲੀਗ (Lausanne Diamond League) ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ,ਉਹ 87.66 ਮੀਟਰ ਦੂਰ ਜੈਵਲਿਨ ਸੁੱਟ ਕੇ ਪਹਿਲੇ ਸਥਾਨ ‘ਤੇ ਰਹੇ,ਇਸ ਸੀਜ਼ਨ ‘ਚ ਇਹ ਉਸ ਦੀ ਲਗਾਤਾਰ ਦੂਜੀ ਜਿੱਤ ਹੈ,ਇਸ ਤੋਂ ਪਹਿਲਾਂ ਦੋਹਾ ਡਾਇਮੰਡ ਲੀਗ (Diamond League) ਵਿਚ ਵੀ ਉਸ ਨੇ 88.67 ਮੀਟਰ ਥਰੋਅ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ,ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਲਈ ਇਹ ਸ਼ਾਨਦਾਰ ਵਾਪਸੀ ਸੀ,ਉਸਨੇ 5 ਮਈ ਨੂੰ ਦੋਹਾ ਡਾਇਮੰਡ ਲੀਗ,ਸੱਟ ਕਾਰਨ ਇਸ ਮਹੀਨੇ ਦੇ ਸ਼ੁਰੂ ਵਿਚ ਐਫਬੀਕੇ ਖੇਡਾਂ ਅਤੇ ਪਾਵੋ ਨੂਰਮੀ ਖੇਡਾਂ ਤੋਂ ਹਟਣ ਤੋਂ ਬਾਅਦ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਸੀ।

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Indian javelin Thrower Neeraj Chopra) ਨੇ ਇਸ ਲੀਗ ਦੇ ਪੰਜਵੇਂ ਦੌਰ ਵਿਚ 87.66 ਮੀਟਰ ਦੀ ਥਰੋਅ ਨਾਲ ਇਹ ਖ਼ਿਤਾਬ ਜਿੱਤਿਆ,ਹਾਲਾਂਕਿ,ਉਸਨੇ ਇਸ ਦੌਰ ਵਿਚ ਇਕ ਫਾਊਲ ਨਾਲ ਸ਼ੁਰੂਆਤ ਕੀਤੀ ਅਤੇ ਫਿਰ 83.52 ਮੀਟਰ ਥਰੋਅ ਕੀਤਾ,ਇਸ ਤੋਂ ਬਾਅਦ 85.04 ਮੀਟਰ ਜੈਵਲਿਨ ਸੁੱਟਿਆ,ਇਸ ਤੋਂ ਬਾਅਦ ਚੌਥੇ ਦੌਰ ‘ਚ ਇਕ ਹੋਰ ਫਾਊਲ ਹੋਇਆ ਪਰ ਅਗਲੇ ਹੀ ਦੌਰ ‘ਚ ਉਸ ਨੇ 87.66 ਮੀਟਰ ਥ੍ਰੋਅ ਕੀਤਾ,ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਆਖਰੀ ਥਰੋਅ 84.15 ਮੀਟਰ ਸੀ ਪਰ ਕੋਈ ਵੀ ਖਿਡਾਰੀ ਨੀਰਜ ਦੇ ਪੰਜਵੇਂ ਦੌਰ ਦੀ ਬਰਾਬਰੀ ਨਹੀਂ ਕਰ ਸਕਿਆ ਅਤੇ ਉਸ ਨੇ ਡਾਇਮੰਡ ਲੀਗ ਜਿੱਤੀ,ਨੀਰਜ ਚੋਪੜਾ ਨੇ ਆਪਣੇ 2023 ਸੀਜ਼ਨ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ,ਉਸ ਨੇ ਦੋਹਾ ਵਿੱਚ ਹੋਈ ਡਾਇਮੰਡ ਲੀਗ (Diamond League) ਵਿਚ ਸ਼ਾਨਦਾਰ ਜਿੱਤ ਦਰਜ ਕੀਤੀ,ਇਸ ਟੂਰਨਾਮੈਂਟ ਵਿਚ ਨੀਰਜ ਨੇ ਰਿਕਾਰਡ 88.67 ਮੀਟਰ ਸੁੱਟ ਕੇ ਸੋਨ ਤਗ਼ਮਾ ਜਿੱਤਿਆ।

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Indian javelin Thrower Neeraj Chopra) ਨੇ ਟੋਕੀਓ ਓਲੰਪਿਕ ‘ਚ ਭਾਰਤ ਨੂੰ ਸੋਨ ਤਮਗਾ ਦਿਵਾ ਕੇ ਇਤਿਹਾਸ ਰਚਿਆ ਸੀ,ਉਹ ਜੈਵਲਿਨ ਥਰੋਅ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ,ਇਸ ਪ੍ਰਾਪਤੀ ਤੋਂ ਬਾਅਦ ਨੀਰਜ ਦਾ ਸ਼ਾਨਦਾਰ ਸਫਰ ਜਾਰੀ ਹੈ,ਇਸ ਸਾਲ ਉਸ ਨੇ ਡਾਇਮੰਡ ਲੀਗ ਜਿੱਤ ਕੇ ਇਤਿਹਾਸ ਰਚਿਆ ਅਤੇ ਹੁਣ ਵਿਸ਼ਵ ਨੰਬਰ 1 ਜੈਵਲਿਨ ਥ੍ਰੋਅਰ ਬਣ ਗਿਆ ਹੈ।

LEAVE A REPLY

Please enter your comment!
Please enter your name here