Fatehgarh Bangles/Gurdaspur, 8 July 2023,(Sada Channel News):- ਆਮ ਆਦਮੀ ਪਾਰਟੀ ਇਮਾਨਦਾਰ ਬੇਦਾਗ ਅਤੇ ਆਮ ਲੋਕਾਂ ਦੀ ਪਾਰਟੀ ਹੈ ਅਤੇ ਸਾਫ-ਸੁਥਰੇ ਅਕਸ਼ੈ ਵਾਲੇ ਵਿਅਕਤੀਆਂ ਦਾ ਇੱਥੇ ਸਵਾਗਤ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਚੇਅਰਮੈਨ ਬਲਬੀਰ ਸਿੰਘ ਪਨੂੰ (Chairman Balbir Singh Panu) ਪਿੰਡ-ਮਲੂਕ ਵਾਲੀ ਤੋਂ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਸਮੇਤ ਅਨੇਕਾਂ ਪਰਿਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਮੌਕੇ ਕੀਤਾ ।
ਇਸ ਮੌਕੇ ਚੇਅਰਮੈਨ ਬਲਬੀਰ ਸਿੰਘ ਪੰਨੂ (Chairman Balbir Singh Pannu) ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਵਿਅਕਤੀ ਨੂੰ ਬਰਾਬਰ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਮਨ ਨਰੇਗਾ ਵਿਚ ਕੰਮ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ,ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੋਕਾਂ ਦੇ ਸਰਬਪੱਖੀ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਦੇਣ ਲਈ ਵਚਨਬੱਧ ਹੈ।
ਪੰਜਾਬ ਸਰਕਾਰ ਵਲੋਂ ਮਹਿਜ 15 ਮਹਿਨਿਆਂ ਦੇ ਅੰਦਰ ਲਏ ਵੱਡੇ ਇਤਿਹਾਸਕ ਫੈਸਲਿਆਂ ਦੀ ਗੱਲ ਕਰਦਿਆਂ ਦੱਸਿਆ ਕਿ ਸਿੱਖਿਆ ਦਾ ਮਿਆਰ ਹੋ ਉੱਚਾ ਚੁੱਕਣ ਲਈ ਸਕੂਲ ਆਫ ਐਮੀਂਨੈੱਸ ਖੋਲ੍ਹੇ ਗਏ, ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ 500 ਤੋਂ ਵੱਧ ਆਮ ਆਦਮੀ ਕਲੀਨਿਕ (Aam Aadmi Clinic) ਖੋਲ੍ਹੇ ਗਏ, 600 ਯੂਨਿਟ ਤੱਕ ਬਿਜਲੀ ਦੇ ਬਿੱਲ ਮਾਫ ਕੀਤੇ ਗਏ।
ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਮੈਂਬਰ ਸੁਖਵਿੰਦਰ ਸਿੰਘ,ਸਾਬਕਾ ਮੈਂਬਰ ਮੁਖਤਾਰ ਮਸੀਹ,ਸਾਬਕਾ ਮੈਂਬਰ ਕਿਰਨਦੀਪ ਕੌਰ,ਸਾਬਕਾ ਮੈਂਬਰ ਜੋਗਿੰਦਰ ਕੌਰ,ਸਰਦੂਲ ਸਿੰਘ,ਦਲਬੀਰ ਮਸੀਹ,ਜਗੀਰ ਮਸੀਹ,ਮਕਬੂਲ ਮਸੀਹ,ਅਵਤਾਰ ਸਿੰਘ,ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ ਫੌਜੀ,ਮੰਗਾ ਮਸੀਹ,ਸੰਦੀਪ ਮਸੀਹ,ਰਾਜਵਿੰਦਰ ਕੌਰ,ਰਾਜ ਕੌਰ,ਸ਼ਵਿੰਦਰ ਸਿੰਘ,ਕਮਲਦੀਪ ਸਿੰਘ,ਸਰਦੂਲ ਮਲੂਕਵਾਲੀਆ,ਅਬਦਲ ਮਸੀਹ,ਅਲੀਸ਼ਾ,ਜੁਗਰਾਜ ਸਿੰਘ ਕਾਹਲੋਂ,ਅਵਤਾਰ ਸਿੰਘ,ਰਣਜੀਤ ਸਿੰਘ,ਹਾਜ਼ਰ ਸਨ
