ਧਾਰਮਕ ਯਾਤਰਾ ਦੌਰਾਨ ਤਲਵਾਰਾਂ ਅਤੇ ਡੰਡੇ ਲੈ ਕੇ ਕੌਣ ਚਲਦਾ ਹੈ-BJP ਸਾਂਸਦ ਰਾਓ ਇੰਦਰਜੀਤ ਸਿੰਘ

0
272
ਧਾਰਮਕ ਯਾਤਰਾ ਦੌਰਾਨ ਤਲਵਾਰਾਂ ਅਤੇ ਡੰਡੇ ਲੈ ਕੇ ਕੌਣ ਚਲਦਾ ਹੈ-BJP ਸਾਂਸਦ ਰਾਓ ਇੰਦਰਜੀਤ ਸਿੰਘ

SADA CHANNEL NEWS:-

SADA CHANNEL NEWS:- ਰਾਓ ਨੇ ਇਕ ਬਿਆਨ ਦਿਤਾ ਸੀ ਕਿ ਧਾਰਮਕ ਯਾਤਰਾ ਦੌਰਾਨ ਤਲਵਾਰਾਂ ਅਤੇ ਡੰਡੇ ਲੈ ਕੇ ਕੌਣ ਚਲਦਾ ਹੈ? ਇਹ ਠੀਕ ਨਹੀਂ ਹੈ। ਇਸ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਦੋਵਾਂ ਧਿਰਾਂ ਕੋਲ ਹਥਿਆਰ ਸਨ ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਹਥਿਆਰ ਉਨ੍ਹਾਂ ਨੂੰ ਕਿਸ ਨੇ ਮੁਹੱਈਆ ਕਰਵਾਏ ਹਨ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਹਥਿਆਰ ਕਿਉਂ ਲਏ ਅਤੇ ਅਜਿਹਾ ਮਾਹੌਲ ਕਿਉਂ ਬਣਾਇਆ।ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ (Haryana Govt) ਦੀ ਹੈ ।ਹਰਿਆਣਾ ਸਰਕਾਰ ਵਲੋਂ ਵੀ ਜਾਂਚ ਕਰਵਾਈ ਜਾਵੇਗੀ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਸ਼ੀ ਕੌਣ ਸਨ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਅਤੇ ਗੁਰੂਗ੍ਰਾਮ (Gurugram) ਦੇ ਸੰਸਦ ਮੈਂਬਰ ਰਾਓ ਇੰਦਰਜੀਤ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੇ ਨੂਹ ਹਿੰਸਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ, ਮੰਤਰੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਏਮਜ਼ ਹਰਿਆਣਾ (AIIMS Haryana) ਦੇ ਉਦਘਾਟਨ ਲਈ ਸੱਦਾ ਦੇਣ ਗਿਆ ਸੀ। ਮੈਂ ਪ੍ਰਧਾਨ ਮੰਤਰੀ ਨਾਲ ਕਈ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ। 

LEAVE A REPLY

Please enter your comment!
Please enter your name here