ਬਰਨਾਲਾ ਦੇ ਨੌਜਵਾਨ ਦੀ ਬ੍ਰਿਟੇਨ ‘ਚ ਮੌਤ,ਇਕ ਸਾਲ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼,ਪੂਰੇ ਇਲਾਕੇ ਵਿਚ ਸੋਗ ਦੀ ਲਹਿਰ

0
142
ਬਰਨਾਲਾ ਦੇ ਨੌਜਵਾਨ ਦੀ ਬ੍ਰਿਟੇਨ ‘ਚ ਮੌਤ,ਇਕ ਸਾਲ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼,ਪੂਰੇ ਇਲਾਕੇ ਵਿਚ ਸੋਗ ਦੀ ਲਹਿਰ

Sada Channel News:-

Britain,21 Aug,(Sada Channel News):- ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ। ਚੰਗੇ ਭਵਿੱਖ ਦੀ ਆਸ ਲਏ ਉਹ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਸੁਪਨਾ ਦੇਖਦੇ ਹਨ। ਪਰ ਕਈ ਵਾਰ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਕਿ ਸਾਰੇ ਸੁਪਨੇ ਧਰੇ ਦੇ ਧਰੇ ਰਹਿ ਜਾਂਦੇ ਹਨ।ਅਜਿਹਾ ਹੀ ਇਕ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਨੌਜਵਾਨ ਦੀ ਬ੍ਰਿਟੇਨ ਵਿਚ ਮੌਤ ਹੋ ਗਈ।

ਬਰਨਾਲਾ ਸਥਿਤ ਪਿੰਡ ਜਗਜੀਤਪੁਰ ਵਾਸੀ ਨੌਜਵਾਨ ਦੀ ਬ੍ਰਿਟੇਨ (Britain) ਵਿਚ ਮੌਤ ਹੋ ਗਈ। ਮੌਤ ਦਾ ਕਾਰਨ ਬ੍ਰੇਮ ਹੈਮਰੇਜ (Bram Hemorrhage) ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਜਗਜੀਤਪੁਰ ਦੇ ਪੰਚ ਤੇ ਮ੍ਰਿਤਕ ਦੇ ਚਾਚਾ ਦੇ ਬੇਟੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਜਗਤਾਰ ਸਿੰਘ ਪੁੱਤਰ ਗੁਰਪਾਲ ਸਿੰਘ ਸੀ। ਉਸ ਦੀ ਉਮਰ ਲਗਭਗ 36 ਸਾਲ ਸੀ।ਉਹ ਇਕਸਾਲ ਪਹਿਲਾਂ ਆਪਣੀ ਪਤਨੀ ਨਾਲ ਯੂਕੇ ਗਿਆ ਸੀ।

ਉਸ ਦੀ ਪਤਨੀ ਦਾ ਸਟੱਡੀ ਵੀਜ਼ਾ ਲੱਗਾ ਸੀ ਤੇ ਉਹ ਵੀ ਨਾਲ ਗਿਆ ਸੀ। ਕੁਝ ਦਿਨ ਪਹਿਲਾਂ ਉਸ ਨੂੰ ਬ੍ਰੇਨ ਹੈਮਰੇਜ (Bram Hemorrhage) ਦੀ ਸਮੱਸਿਆ ਆਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਉਸ ਕੋਲ ਸਿਰਫ ਡੇਢ ਏਕੜ ਜ਼ਮੀਨ ਸੀ ਜਿਸ ਨੂੰ ਵੇਚ ਕੇ ਉਹ ਵਿਦੇਸ਼ ਕਰੀਅਰ ਸੈੱਟ (Overseas Career Set) ਕਰਨ ਲਈ ਗਿਆ ਸੀ। ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।

LEAVE A REPLY

Please enter your comment!
Please enter your name here