ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਟਿਊਬ ਚੈਨਲ ਤੋਂ ਕੀਰਤਨ ਦੀ ਵੀਡੀਓ ਕਿਸੇ ਵੀ ਨਿੱਜੀ ਚੈਨਲ ‘ਤੇ ਸਾਂਝੀ ਨਾ ਕਰਨ ਦੇ ਆਦੇਸ਼

0
116
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਟਿਊਬ ਚੈਨਲ ਤੋਂ ਕੀਰਤਨ ਦੀ ਵੀਡੀਓ ਕਿਸੇ ਵੀ ਨਿੱਜੀ ਚੈਨਲ 'ਤੇ ਸਾਂਝੀ ਨਾ ਕਰਨ ਦੇ ਆਦੇਸ਼

Sada Channel News:-

Amritsar Sahib,24 Aug,(Sada Channel News):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਹੁਣ ਰਾਗੀ ਸਿੰਘਾਂ ਨੂੰ ਨਵਾਂ ਫਰਮਾਨ ਸੁਣਾਇਆ ਹੈ। ਐੱਸਜੀਪੀਸੀ (SGPC) ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਐੱਸਜੀਪੀਸੀ ਦੇ ਯੂਟਿਊਬ (You Tube) ਪੇਜ਼ ਤੋਂ ਕੋਈ ਵੀ ਰਾਗੀ ਸਿੰਘ ਅਪਣੀ ਡਿਊਟੀ ਦੇ ਸਮੇਂ ਦੀ ਵੀਡੀਓ ਅਪਣੇ ਨਿੱਜੀ ਚੈਨਲ ‘ਤੇ ਅਪਲੋਡ ਨਾ ਕਰੇ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਕੋਈ ਵੀ ਕੀਰਤਨ ਦੀ ਵੀਡੀਓ ਨੂੰ ਰਿਕਾਰਡ ਜਾਂ ਉਸ ਦੀ ਸਕਰੀਨ ਰਿਕਾਰਡ ਨਾ ਕਰੇ। ਉਹਨਾਂ ਨੇ ਕਿਹਾ ਕਿ ਲਿੰਕ ਅਪਣੇ ਨਿੱਜੀ ਪੇਜ਼ ਜਾਂ ਚੈਨਲ ‘ਤੇ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਇਹ ਕਾਪੀ ਰਾਈਟ ਹੋਵੇਗਾ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਪੱਤਰ ਸਮੁੱਚੇ ਰਾਗੀ ਸਿੰਘਾਂ ਤੱਕ ਪਹੁੰਚਾ ਦਿੱਤਾ ਜਾਵੇ ਤੇ ਜੇਕਰ ਕਿਸੇ ਨੇ ਵੀ ਅੱਗੇ ਤੋਂ ਅਜਿਹਾ ਕੀਤਾ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਹੋਵੇਗੀ। 

LEAVE A REPLY

Please enter your comment!
Please enter your name here