
Lahore,31 Aug,(Sada Channel News):- ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫ਼ੋਰਸ (Anti Narcotics Force) ਨੇ ਲਾਹੌਰ ਪੁਲਿਸ (Lahore Police) ਦੇ ਇਕ ਡੀਐਸਪੀ ਨੂੰ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ,ਉਸ ਦਾ ਨਾਮ ਮਜ਼ਹਰ ਇਕਬਾਲ ਹੈ,ਅਤੇ ਉਹ ਡਰੋਨ ਰਾਹੀਂ ਭਾਰਤ ਵਿਚ ਖੇਪ ਭੇਜਣ ਵਿਚ ਸਥਾਨਕ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ,ਮੀਡੀਆ ਰਿਪੋਰਟਾਂ ਮੁਤਾਬਕ ਡੀਐਸਪੀ (DSP) ਹਰ ਖੇਪ ਲਈ 8 ਕਰੋੜ ਪਾਕਿਸਤਾਨੀ ਰੁਪਏ ਵਸੂਲਦਾ ਸੀ,ਹਾਲ ਹੀ ਵਿਚ ਲਾਹੌਰ ਵਿਚ ਇਕ ਡਰੋਨ ਕ੍ਰੈਸ਼ ਹੋ ਗਿਆ ਸੀ,ਇਸ ਵਿਚ 6 ਕਿਲੋਗ੍ਰਾਮ ਨਸ਼ੀਲਾ ਪਦਾਰਥ ਸੀ,ਜਾਂਚ ਦੌਰਾਨ ਇਕ ਤਸਕਰ ਦਾ ਨਾਮ ਸਾਹਮਣੇ ਆਇਆ,ਇਸ ਨੇ ਪੁਛਗਿੱਛ ਦੌਰਾਨ ਡੀਐਸਪੀ (DSP) ਦੇ ਨਾਂ ਦਾ ਪ੍ਰਗਟਾਵਾ ਕੀਤਾ ਸੀ।
