ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਰੇਲਵੇ ਫਲਾਈ ਓਵਰ ਦੀ ਟੈਸਟਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ

0
170
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਰੇਲਵੇ ਫਲਾਈ ਓਵਰ ਦੀ ਟੈਸਟਿੰਗ ਪ੍ਰਕਿਰਿਆ ਦਾ ਲਿਆ ਜਾਇਜ਼ਾ

Sada Channel News:-

Nangal September,08,2023,(Sada Channel News):- ਪਿਛਲੇ ਲਗਭਗ 6 ਸਾਲ ਤੋਂ ਚੱਲ ਰਹੇ ਨੰਗਲ ਫਲਾਈ ਓਵਰ (Nangle Fly Over) ਦੇ ਕੰਮ ਦੀ ਰਫਤਾਰ ਨੂੰ ਹੋਰ ਗਤੀ ਦੇ ਕੇ ਮੁਕੰਮਲ ਕਰਨ ਉਪਰੰਤ ਲੋਕ ਅਰਪਣ ਕਰਨ ਲਈ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਅਤੇ ਟੈਸਟਿੰਗ (Testing) ਪ੍ਰਕਿਰਿਆਂ ਦਾ ਜਾਇਜਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ (Cabinet Minister Harjot Bains) ਨੇ ਅੱਜ ਰੇਲਵੇ ਫਲਾਈ ਓਵਰ (Railway Fly Over) ਦੇ ਇੱਕ ਬੰਨੇ ਤੋ ਦੂਜੇ ਪਾਸੇ ਤੱਕ ਪੈਦਲ ਚੱਲ ਕੇ ਜਾਇਜਾ ਲੈਣ ਉਪਰੰਤ ਕਿਹਾ ਕਿ ਦੋ ਹਫਤਿਆਂ ਵਿੱਚ ਟੈਸਟਿੰਗ (Testing) ਪ੍ਰਕਿਰਿਆ ਮੁਕੰਮਲ ਕਰਕੇ ਨੰਗਲ (Nangal) ਦਾ ਰੇਲਵੇ ਫਲਾਈ ਓਵਰ ਆਵਾਜਾਈ (Railway Fly Over Transport) ਲਈ ਖੋਲ ਦਿੱਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ 18 ਮਹੀਨੇ ਦੌਰਾਨ ਕਈ ਉੱਚ ਪੱਧਰੀ ਬੈਠਕਾਂ ਕੀਤੀਆਂ ਗਈਆਂ,ਰੇਲਵੇ ਮੰਤਰਾਲੇ ਨਾਲ ਤਾਲਮੇਲ ਕੀਤਾ ਗਿਆ,ਬਹੁਤ ਸਾਰੇ ਅੜਿੱਕੇ ਦੂਰ ਕਰਵਾਏ ਗਏ,ਅੱਧੀ ਰਾਤ ਤੱਕ ਸਾਡੀ ਟੀਮ ਨੇ ਇੱਥੇ ਪੁੱਲ ਦੇ ਨਿਰਮਾਣ ਕਾਰਜ਼ ਅਤੇ ਲੈਂਟਰ ਦਾ ਕੰਮ ਦੇਖਿਆ ਅਤੇ ਅੱਜ ਇਹ ਪੁੱਲ ਤਿਆਰ ਹੋ ਗਿਆ ਹੈ,ਪੁੱਲ ਦੇ ਦੂਜੇ ਪਾਸੇ ਪਿੱਲਰ ਬਾਹਰ ਆ ਗਏ ਹਨ,ਅਤੇ ਉਹ ਪੁੱਲ ਦਾ ਦੂਜਾ ਪਾਸਾ ਵੀ ਦੋ ਮਹੀਨੇ ਵਿਚ ਤਿਆਰ ਹੋ ਜਾਵੇਗਾ,ਹਿਮਾਚਲ ਪ੍ਰਦੇਸ਼ (Himachal Pradesh) ਤੋ ਪੰਜਾਬ ਆਉਣ ਜਾਣ ਵਾਲੇ ਲੋਕਾਂ ਲਈ ਇਹ ਪੁੱਲ ਵੱਡੀ ਰਾਹਤ ਲੈ ਕੇ ਆਵੇਗਾ,ਸੈਰ ਸਪਾਟਾ ਸੰਨਤ ਵੀ ਹੋਰ ਪ੍ਰਫੁੱਲਿਤ ਹੋਵੇਗੀ,ਪੁੱਲ ਦੇ ਬਨਣ ਨਾਲ ਇਲਾਕੇ ਦੇ ਲੋਕਾਂ ਦੀ ਲਟਕੀ ਹੋਈ ਚਿਰਕਾਲੀ ਮੰਗ ਪੂਰੀ ਹੋਵੇਗੀ,ਉਨ੍ਹਾਂ ਨੇ ਕਿਹਾ ਕਿ ਇਹ ਪੁੱਲ 2020 ਵਿਚ ਮੁਕੰਮਲ ਹੋਣਾ ਸੀ,ਜੋ ਲਾਪਰਵਾਹੀ ਤੇ ਅਣਗਹਿਲੀ ਕਾਰਨ ਬਹੁਤ ਦੇਰੀ ਨਾਲ ਮੁਕੰਮਲ ਹੋ ਰਿਹਾ ਹੈ।

ਜੇਕਰ ਪਿਛਲਾ ਡੇਢ ਸਾਲ ਲਗਾਤਾਰ ਕੇਂਦਰ ਅਤੇ ਪੰਜਾਬ ਦੇ ਵੱਖ ਵੱਖ ਵਿਭਾਗਾ ਦਾ ਤਾਲਮੇਲ ਨਾ ਕਰਵਾਇਆ ਜਾਦਾ ਤਾ ਇਹ ਅੜਿੱਕੇ ਦੂਰ ਕਰਨ ਵਿਚ ਹੋਰ ਸਮਾ ਲੱਗ ਸਕਦਾ ਸੀ, ਜਿਸ ਨਾਲ ਇਸ ਇਲਾਕੇ ਦੇ ਵਿਕਾਸ ਵਿੱਚ ਹੋਰ ਅੜਿੱਕੇ ਪੈਦਾ ਹੋਣੇ ਸਨ,ਪ੍ਰੰਤੂ ਅਸੀ ਸੰਜੀਦਗੀ ਨਾਲ ਕੰਮ ਕੀਤਾ ਅਤੇ ਨਤੀਜਾ ਸਭ ਦੇ ਸਾਹਮਣੇ ਹੈ,ਇਲਾਕੇ ਦੇ ਵਿਕਾਸ ਦਾ ਜ਼ਿਕਰ ਕਰਦਿਆ ਕੈਬਨਿਟ ਮੰਤਰੀ ਹਰਜੋਤ ਬੈਂਸ (Cabinet Minister Harjot Bains) ਨੇ ਕਿਹਾ ਕਿ ਪਿਛਲੇ ਦਿਨੀ ਹੋਈਆਂ ਭਾਰੀ ਬਰਸਾਤਾ ਅਤੇ ਹੜ੍ਹਾਂ ਵਰਗੇ ਹਾਲਾਤ ਕਾਰਨ ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ ਹਨ,ਜ਼ਿਨ੍ਹਾਂ ਦਾ ਨਵੀਨੀਕਰਨ ਅਤੇ ਮੁਰੰਮਤ ਜਲਦੀ ਸੁਰੂ ਹੋ ਜਾਵੇਗੀ।

LEAVE A REPLY

Please enter your comment!
Please enter your name here