
New York,11 Sep,(Sada Channel News):- ਨੋਵਾਕ ਜੋਕੋਵਿਚ ਨੇ ਕਰੀਬ ਪੌਣੇ ਦੋ ਘੰਟੇ ਤਕ ਚੱਲੇ ਅਮਰੀਕੀ ਓਪਨ ਫ਼ਾਈਨਲ (US Open Finals) ’ਚ ਦਾਨਿਲ ਮੇਦਵੇਦੇਵ (Daniil Medvedev) ਨੂੰ ਹਰਾ ਕੇ ਰੀਕਾਰਡ 24ਵਾਂ ਸਿੰਗਲਜ਼ ਗਰੈਂਡਸਲੈਮ ਜਿੱਤ ਲਿਆ। ਅਪਣੀ ਪੂਰੀ ਊਰਜਾ ਦਾ ਪ੍ਰਯੋਗ ਕਰ ਕੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਜਿੱਤ ਮਗਰੋਂ ਉਨ੍ਹਾਂ ਕਿਹਾ, ‘‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਖੜੇ ਹੋ ਕੇ 24ਵੇਂ ਗਰੈਂਡਸਲੈਮ (24th Grand Slam) ਬਾਰੇ ਗੱਲ ਕਰਾਂਗਾ। ਮੈਨੂੰ ਕਦੀ ਨਹੀਂ ਲਗਿਆ ਸੀ ਕਿ ਇਹ ਸੱਚ ਹੋਵੇਗਾ। ’’ਓਪਨ ਯੁਗ ’ਚ ਸਭ ਤੋਂ ਵੱਧ ਉਮਰ ਦੇ ਚੈਂਪੀਅਨ ਬਣੇ ਸਰਬੀਆ ਦੇ ਇਸ ਖਿਡਾਰੀ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਤੋਂ ਮੈਨੂੰ ਲੱਗਣ ਲੱਗਾ ਸੀ ਕਿ ਸ਼ਾਇਦ ਮੈਂ ਅਜਿਹਾ ਕਰ ਸਕਦਾ ਹਾਂ। ਸ਼ਾਇਦ ਇਤਿਹਾਸ ਰਚ ਸਕਦਾ ਹਾਂ।’’
