
NEW MUMBAI,(SADA CHANNEL NEWS):- ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (Chhatrapati Shivaji Maharaj International Airport) ‘ਤੇ ਕਸਟਮ ਵਿਭਾਗ (Customs Department) ਦੇ ਅਧਿਕਾਰੀਆਂ ਨੂੰ ਵੱਡੀ ਸਫਲਤਾ ਮਿਲੀ ਹੈ,ਅਧਿਕਾਰੀਆਂ ਨੇ ਕੁਝ ਲੋਕਾਂ ਨੂੰ 2 ਕਿਲੋ ਸੋਨੇ ਦੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ,ਬਰਾਮਦ ਸੋਨੇ ਦੀ ਦੀ ਕੀਮਤ 1.05 ਕਰੋੜ ਰੁਪਏ ਦੱਸੀ ਗਈ ਹੈ,ਕਸਟਮ ਵਿਭਾਗ (Customs Department) ਦੇ ਅਧਿਕਾਰੀਆਂ ਨੇ 12 ਸਤੰਬਰ ਨੂੰ ਸਿੰਗਾਪੁਰ ਤੋਂ ਯਾਤਰਾ ਕਰ ਰਹੇ ਇਕ ਭਾਰਤੀ ਪਰਿਵਾਰ ਤੋਂ 24 ਕੈਰੇਟ ਸੋਨੇ ਦਾ ਪਾਊਡਰ, ਜਿਸ ਦਾ ਵਜ਼ਨ ਦੋ ਕਿਲੋਗ੍ਰਾਮ ਸੀ,ਜ਼ਬਤ ਕੀਤਾ ਹੈਜਿਸ ਦੀ ਭਾਰਤੀ ਬਾਜ਼ਾਰ ਵਿਚ ਕੀਮਤ 1.05 ਕਰੋੜ ਰੁਪਏ ਦੱਸੀ ਗਈ ਹੈ,ਮੁਲਜ਼ਮ ਆਪਣੇ ਅੰਡਰਗਾਰਮੈਂਟਸ ਅਤੇ ਆਪਣੇ ਤਿੰਨ ਸਾਲ ਦੇ ਬੱਚੇ ਦੇ ਡਾਇਪਰ ਵਿੱਚ ਸੋਨਾ ਲੁਕਾ ਕੇ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ।
