AMRTISAR SAHIB,16 SEP,(SADA CHANNEL NEWS):- ਅਟਾਰੀ ਵਾਹਘਾ ਸਰਹੱਦ (Attari Wagha Border) ’ਤੇ ਹਰ ਸ਼ਾਮ ਹੋਣ ਵਾਲੀ ਬੀਟਿੰਗ ਦਿ ਰੀਟਰੀਟ ਸੈਰੇਮਨੀ ਦਾ ਸਮਾਂ ਬੀ.ਐਸ.ਐਫ. (BSF) ਵਲੋਂ ਬਦਲ ਦਿਤਾ ਗਿਆ ਹੈ,ਬੀ.ਐਸ.ਐਫ. (BSF) ਦੇ ਬੁਲਾਰੇ ਅਨੁਸਾਰ ਪਹਿਲਾਂ ਰੀਟਰੀਟ ਸੈਰਮਨੀ (Retreat Ceremony) ਸ਼ਾਮ 6 ਵਜੇ ਸ਼ੁਰੂ ਹੁੰਦੀ ਸੀ,ਪਰ ਹੁਣ ਇਹ ਸ਼ਾਮ 5.30 ਵਜੇ ਸ਼ੁਰੂ ਹੋਵੇਗੀ,ਗਰਮੀਆਂ ਵਿਚ ਦਿਨ ਲੰਬੇ ਹੁੰਦੇ ਹਨ,ਪਰੇਡ ਦੇਰੀ ਨਾਲ ਸ਼ੁਰੂ ਹੁੰਦੀ ਹੈ ਅਤੇ ਸਰਦੀਆਂ ਵਿਚ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਹਨ,ਇਸ ਲਈ ਪਰੇਡ ਸਮੇਂ ਅਨੁਸਾਰ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ,ਅਟਾਰੀ ਸਰਹੱਦ (Atari Border) ‘ਤੇ ਹੋਣ ਵਾਲੇ ਇਸ ਇਕੱਠ ਨੂੰ ਰੀਟਰੀਟ ਸੈਰੇਮਨੀ (Retreat Ceremony) ਕਿਹਾ ਜਾਂਦਾ ਹੈ,ਇਸ ਦੀ ਦਿਲਚਸਪਤਾ ਅਤੇ ਰੋਮਾਂਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ।
