
New Delhi,26 Sep,(Sada Channel News):- 24 ਸਤੰਬਰ ਨੂੰ ਰਾਘਵ ਚੱਢਾ (Raghav Chadha) ਤੇ ਪਰਿਣੀਤੀ ਚੋਪੜਾ (Parineeti Chopra) ਵਿਆਹ ਦੇ ਬੰਧਨ ਵਿਚ ਬੱਝ ਗਏ ਹਨ,ਵਿਆਹ ਤੋਂ ਬਾਅਦ ਹੁਣ ਜੋੜਾ 30 ਸਤੰਬਰ ਨੂੰ ਚੰਡੀਗੜ੍ਹ ਤਾਜ ਵਿਚ ਰਿਸੈਪਸ਼ਨ ਪਾਰਟੀ (Reception Party) ਕਰੇਗਾ ਜਿਸ ਦਾ ਕਾਰਡ ਵੀ ਵਾਇਰਲ ਹੋ ਰਿਹਾ ਹੈ,ਵਿਆਹ ਤੋਂ ਬਾਅਦ ਕੱਲ੍ਹ ਰਾਘਵ ਚੱਢਾ ਅਤੇ ਪਰਣਿਤੀ ਦਿੱਲੀ ਪਹੁੰਚ ਚੁੱਕੇ ਹਨ,ਪਰਣਿਤੀ ਚੋਪੜਾ ਪੰਜਾਬੀ ਸੂਟ ਵਿਚ ਅਪਣੇ ਸਹੁਰੇ ਘਰ ਪਹੁੰਚੀ ਤੇ ਉਸ ਨੇ ਫੈਨਸ ਦਾ ਦਿਲ ਲੁੱਟਿਆ,ਹੁਣ ਉਨ੍ਹਾਂ ਦੇ ਪਹਿਲੇ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ,ਇਸ ਰਿਸੈਪਸ਼ਨ ਪਾਰਟੀ (Reception Party) ਵਿਚ ਵੱਡੇ ਸਿਤਾਰੇ ਤੇ ਕਈ ਸਿਆਸਤਦਾਨਾਂ ਦੇ ਸ਼ਿਰਕਤ ਕਰਨ ਦੀ ਖ਼ਬਰ ਹੈ,ਇਹ ਰਿਸੈਪਸ਼ਨ ਪਾਰਟੀ ਚੰਡੀਗੜ੍ਹ (Reception Party Chandigarh) ਦੇ ਤਾਜ ਹੋਟਲ ਵਿਚ ਹੋਵੇਗੀ।

