
NEW DELHI,30 SEP,(SADA CHANNEL NEWS):- ਮਸ਼ਹੂਰ ਰੈਪਰ ਟੂਪੈਕ ਸ਼ਕੂਰ ਨੂੰ 27 ਸਾਲਾਂ ਬਾਅਦ ਇਨਸਾਫ਼ ਮਿਲਿਆ ਹੈ,ਟੂਪੈਕ ਸ਼ਕੂਰ ਦੇ ਕਤਲ ਮਾਮਲੇ ਵਿਚ ਡੁਏਨ ”ਕੈਫੇ ਡੀ” ਡੇਵਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ,ਸਾਲ 1996 ਵਿੱਚ ਲਾਸ ਵੇਗਾਸ (las Vegas) ਵਿੱਚ ਟੂਪੈਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ,ਨੇਵਾਡਾ ਦੀ ਇੱਕ ਗ੍ਰੈਂਡ ਜਿਊਰੀ ਨੇ ਲੰਬੇ ਮੁਕੱਦਮੇ ਤੋਂ ਬਾਅਦ ਡੇਵਿਸ ਨੂੰ ਦੋਸ਼ੀ ਠਹਿਰਾਇਆ,ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਮਾਰਕ ਡਿਗੀਆਕੋਮੋ (Attorney Mark DiGiacomo) ਨੇ ਕਿਹਾ ਕਿ ਡੇਵਿਸ ‘ਤੇ ਟੂਪੈਕ ਨੂੰ ਗੋਲੀ ਮਾਰਨ ਦਾ ਦੋਸ਼ ਹੈ,ਡੇਵਿਸ ਨੂੰ ਸ਼ੁੱਕਰਵਾਰ ਸਵੇਰੇ ਉਸ ਦੇ ਘਰ ਦੇ ਨੇੜੇ ਸੈਰ ਕਰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ,ਟੂਪੈਕ ‘ਤੇ ਉਸ ਸਮੇਂ ਹਮਲਾ ਕੀਤਾ ਗਿਆ,ਜਦੋਂ ਉਹ 10 ਕਾਰਾਂ ਦੇ ਕਾਫਲੇ ਵਿਚ ਬੀ.ਐਮ.ਡਬਲਯੂ. (BMW) ਵਿਚ ਸਵਾਰ ਸਨ,ਉਨ੍ਹਾਂ ਦਾ ਕਾਫਲਾ ਚੌਰਾਹੇ ‘ਤੇ ਹਰੀ ਝੰਡੀ ਦੀ ਉਡੀਕ ਕਰ ਰਿਹਾ ਸੀ,ਉਦੋਂ ਹੀ ਉਨ੍ਹਾਂ ‘ਤੇ ਚਿੱਟੇ ਰੰਗ ਦੀ ਕੈਡੀਲੈਕ ਕਾਰ ਤੋਂ ਗੋਲੀਬਾਰੀ ਕੀਤੀ ਗਈ,ਸ਼ਕੂਰ ਨੂੰ ਕਈ ਗੋਲੀਆਂ ਲੱਗੀਆਂ,ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ,ਮਸ਼ਹੂਰ ਰੈਪਰ ਟੂਪੈਕ ਸ਼ਕੂਰ ਨੂੰ ਛੇ ਵਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।
