

Nanded,09,Oct,(Sada Channel News):- ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਨਾਂਦੇੜ (Takht Sri Hazur Sahib Ji Nanded) ਦੇ ਪ੍ਰਬੰਧਕ ਵਿਜੈ ਸਤਬੀਰ ਸਿੰਘ ਨੇ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ ਨਾਲ ਮੁਲਾਕਾਤ ਕੀਤੀ,ਇਸ ਦੌਰਾਨ ਉਨ੍ਹਾਂ ਵਲੋਂ ਤਖ਼ਤ ਸਾਹਿਬ ਤੋਂ ਚੰਡੀਗੜ੍ਹ,ਦਿੱਲੀ ਅਤੇ ਮੁੰਬਈ ਦੇ ਸ਼ਰਧਾਲੂਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੇ ਜਾਣ ਸਬੰਧੀ ਚਰਚਾ ਕੀਤੀ ਗਈ,ਸਤਬੀਰ ਸਿੰਘ ਨੇ ਅਪੀਲ ਕੀਤੀ ਕਿ ਉਡਾਣਾਂ ਜਲਦ ਸ਼ੁਰੂ ਕੀਤੇ ਜਾਣ ਸਬੰਧੀ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇ,ਉਨ੍ਹਾਂ ਉਮੀਦ ਜਤਾਈ ਕਿ ਇਹ ਉਡਾਣਾਂ ਜਲਦ ਸ਼ੁਰੂ ਹੋਣਗੀਆਂ ਅਤੇ ਸੰਗਤ ਬਹੁਤ ਹੀ ਘੱਟ ਸਮੇਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਨਾਂਦੇੜ (Takht Sri Hazur Sahib Ji Nanded) ਵਿਖੇ ਦਰਸ਼ਨ ਕਰਨ ਲਈ ਪਹੁੰਚ ਸਕੇਗੀ,ਇਸ ਦੇ ਨਾਲ ਹੀ ਵਿਜੈ ਸਤਬੀਰ ਸਿੰਘ ਨੇ ਭਾਜਪਾ ਆਗੂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ (Takht Sri Hazur Sahib Ji Nanded) ਵਿਖੇ ਆਉਣ ਦਾ ਸੱਦਾ ਦਿਤਾ।

