ਵਿਸ਼ਵ ਸ਼ਾਤੀ ਦਾ ਸੁਨੇਹਾ ਦੇਣ ਲਈ ਧਾਰਮਿਕ ਸਮਾਗਮਾਂ ਦੀ ਭੂਮਿਕਾ ਸ਼ਲਾਘਾਯੋਗ-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ

0
79
ਵਿਸ਼ਵ ਸ਼ਾਤੀ ਦਾ ਸੁਨੇਹਾ ਦੇਣ ਲਈ ਧਾਰਮਿਕ ਸਮਾਗਮਾਂ ਦੀ ਭੂਮਿਕਾ ਸ਼ਲਾਘਾਯੋਗ-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ

Sada Channel News:-

ਵਿਸ਼ਵ ਸ਼ਾਤੀ ਦਾ ਸੁਨੇਹਾ ਦੇਣ ਲਈ ਧਾਰਮਿਕ ਸਮਾਗਮਾਂ ਦੀ ਭੂਮਿਕਾ ਸ਼ਲਾਘਾਯੋਗ-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ

ਪਵਿੱਤਰ ਤੇ ਧਾਰਮਿਕ ਗ੍ਰੰਥ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦੇ ਹਨ-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ

ਭਗਵਾਲਾ ਵਿੱਚ ਬਾਬਾ ਨੀਲ ਕੰਠ ਜੀ ਮਹਾਰਾਜ ਵਿਖੇ ਸਲਾਨਾ ਵਿਸ਼ਾਲ ਭਾਗਵਤ ਮਹਾਪੁਰਾਣ ਮਹਾਯੱਗ ਦਾ ਆਯੋਜਨ

Kiratpur Sahib,16 November 2023,(Sada Channel News):- ਕੁੱਲ ਸੰਸਾਰ ਨੂੰ ਵਿਸ਼ਤ ਸ਼ਾਤੀ ਅਤੇ ਮਾਨਵਤਾ ਦੇ ਕਲਿਆਣ ਦਾ ਸੁਨੇਹਾ ਦੇਣ ਲਈ ਸਾਡੇ ਦੇਸ਼ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਸਾਡੀ ਅਮੀਰ ਸੰਸਕ੍ਰਿਤੀ ਅਤੇ ਇੱਕਸੁਰਤਾ ਦੇ ਪ੍ਰਤੀਕ ਹਨ। ਸਾਡੇ ਧਾਰਮਿਕ ਸਮਾਗਮਾਂ ਵਿੱਚ ਹਰ ਵਰਗ, ਹਰ ਧਰਮ ਦੇ ਲੋਕਾਂ ਵੱਲੋਂ ਬਿਨਾ ਭੇਦ-ਭਾਵ ਸੇਵਾਂ ਦੀ ਭਾਵਨਾਂ ਨਾਲ ਕੀਤੀ ਸਮੂਲੀਅਤ ਸਾਡੇ ਅਮੀਰ ਵਿਰਸੇ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ,ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਸਕੂਲ ਸਿੱਖਿਆ, ਤਕਨੀਕੀ ਸਿੱਖਿਆ,ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਬੀਤੀ ਸ਼ਾਮ ਭਗਵਾਲਾ ਵਿਖੇ ਸਤਿਗੁਰੂ ਬਾਬਾ ਨੀਲ ਕੰਠ ਜੀ ਮਹਾਰਾਜ ਸਥਾਨ ਤੇ ਹਰ ਸਾਲ ਪਿਤਰ ਪੱਖ ਵਿੱਚ ਸਾਰੇ ਪੂਰਵਜਾਂ ਲਈ ਸਲਾਨਾ ਵਿਸ਼ਾਲ ਭਾਗਵਤ ਮਹਾਪੁਰਾਣ ਮਹਾਯੱਗ ਦੇ ਆਯੋਜਨ ਮੌਕੇ ਕੀਤਾ,ਇਸ ਧਾਰਮਿਕ ਸਮਾਗਮ ਮੌਕੇ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸਥਾਨ ਤੇ ਵਿਸ਼ਵ ਸ਼ਾਤੀ, ਵਿਸ਼ਵ ਕਲਿਆਣ ਲਈ ਵਿਸ਼ਵ ਸ਼ਾਤੀ ਮਹਾਯੱਗ ਦਾ ਆਯੋਜਨ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਨੇ ਕਿਹਾ ਕਿ ਪਵਿੱਤਰ ਅਤੇ ਧਾਰਮਿਕ ਗ੍ਰੰਥ ਸਾਨੂੰ ਆਪਣੇ ਜੀਵਨ ਵਿੱਚ ਚੰਗੇ ਕਰਮ ਕਰਨ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਸੱਚਾਈ ਦੇ ਮਾਰਗ ਤੇ ਚੱਲਣ ਦਾ ਰਾਹ ਵਿਖਾਉਦੇ ਹਨ,ਭਾਗਵਤ ਗੀਤਾ ਵਿੱਚ ਮਨੁੱਖਤਾ ਦੇ ਕਲਿਆਣ ਅਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣ ਦੀ ਵਿਆਖਿਆ ਬਹੁਤ ਹੀ ਸਰਲਤਾ ਨਾਲ ਕੀਤੀ ਗਈ ਹੈ,ਨੌਜਵਾਨ ਪੀੜੀ ਵਿਸੇਸ਼ ਤੋਰ ਤੇ ਬੱਚਿਆ ਨੂੰ ਇਹਨਾਂ ਮਹਾਨ ਪਵਿੱਤਰ ਗ੍ਰੰਥਾ ਨਾਲ ਜੋੜਨ ਲਈ ਧਾਰਮਿਕ ਸਮਾਗਮ ਬਹੁਤ ਹੀ ਉਪਯੋਗੀ ਸਿੱਧ ਹੋ ਰਹੇ ਹਨ,ਇਸ ਲਈ ਅਜਿਹੇ ਸਮਾਗਮਾਂ ਵਿੱਚ ਆਪਣੇ ਬੱਚਿਆ ਨੂੰ ਜਰੂਰ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Cabinet Minister Harjot Singh Bains) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Govt) ਨੇ ਸਾਡੇ ਸੂਬੇ ਵਿੱਚ ਸੁਖਾਵਾ ਮਾਹੋਲ ਸਿਰਜਿਆ ਹੈ,ਅੱਜ ਸਾਡੇ ਸੂਬੇ ਵਿਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਹਰ ਵਰਗ,ਹਰ ਫਿਰਕੇ ਦੇ ਲੋਕਾਂ ਦੀ ਸਮੂਲੀਅਤ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ,ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀ ਆਪਣੀਆਂ ਆਉਣ ਵਾਲੀਆਂ ਨਸਲਾ ਨੂੰ ਸਾਡੇ ਇਤਿਹਾਸ ਅਤੇ ਧਰਮ ਤੋਂ ਜਾਣੂ ਕਰਵਾਉਣਾ ਹੈ,ਇਸ ਲਈ ਇਹ ਸਮਾਗਮ ਬਹੁਤ ਮਹੱਤਵਪੂਰਨ ਹਨ,ਇਨ੍ਹਾਂ ਸਮਾਗਮਾਂ ਦੇ ਆਯੋਜਕ ਵਧਾਈ ਦੇ ਪਾਤਰ ਹਨ ਜੋ ਅਜਿਹੇ ਸਮਾਗਮਾਂ ਨੂੰ ਸਫਲਤਾਪੂਰਵਕ ਕਰਵਾ ਰਹੇ ਹਨ,ਇਸ ਮੌਕੇ ਸਤਿਗੁਰੂ ਸ੍ਰੀ ਨੀਲਕੰਠ ਕੋਸ਼ਲ ਜੀ ਮਹਾਰਾਜ,ਅਚਾਰਿਆ ਮਹੇਸ਼ ਕੋਸ਼ਲ, ਅਚਾਰਿਆ ਦੇਵੇਂਦਰ ਜੋਸ਼ੀ, ਅਚਾਰਿਆ ਅਮਿਤ ਜੀ, ਅਚਾਰਿਆ ਵਿਜੇ ਗਰਗ ਜੀ ਦੁਆਰਾ ਪਵਿੱਤਰ ਗ੍ਰੰਥਾਂ ਦੀ ਵਿਆਖਿਆ ਕੀਤੀ ਗਈ।

ਇਸ ਮੌਕੇ ਕਮਿੱਕਰ ਸਿੰਘ ਡਾਢੀ, ਕਸ਼ਮੀਰਾ ਸਿੰਘ, ਦਲਜੀਤ ਸਿੰਘ ਕਾਕਾ ਨਾਨਗਰਾ, ਸਰਬਜੀਤ ਸਿੰਘ ਭਟੋਲੀ, ਜਸਪ੍ਰੀਤ ਜੇ.ਪੀ, ਹਰਤੇਗਵੀਰ ਸਿੰਘ ਤੇਗੀ, ਕੈਪਟਨ ਗੁਰਨਾਮ ਸਿੰਘ, ਕੇਸਰ ਸਿੰਘ ਸੰਧੂ, ਜਸਵੀਰ ਰਾਣਾ, ਮਨੀਸ਼ ਬੇਦੀ, ਜਰਨੈਲ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਜਗੀਰ ਸਿੰਘ, ਗੁਰਚਰਨ ਸਿੰਘ, ਸਰਬਜੀਤ ਸਿੰਘ ਚਾਹਲ, ਪ੍ਰਕਾਸ਼ ਕੌਰ, ਸਤੀਸ਼ ਬਾਵਾ, ਮਨੀ ਸੈਣੀ, ਜਿੰਮੀ ਡਾਢੀ, ਸਰਪੰਚ ਛਿੰਦਾ, ਕੁਲਵਿੰਦਰ ਕੋਸ਼ਲ, ਭੁਪਿੰਦਰ ਸੈਣੀ, ਅਸ਼ਰ ਸਿੰਘ, ਐਚ.ਪੀ.ਐਸ.ਵਾਲੀਆ ਹਾਜ਼ਰ ਸਨ। 

LEAVE A REPLY

Please enter your comment!
Please enter your name here