ਜਲੰਧਰ ਵਿਚ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ

0
75
ਜਲੰਧਰ ਵਿਚ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ

Sada Channel News:-

Jalandhar,22 Oct,(Sada Channel News):- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੁਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇਨਵੇਂ ਸਾਲ ਦੀ ਪੂਰਬ ਸੰਧਿਆ ‘ਤੇ ਚਲਾਉਣ ਦਾ ਸਮਾਂ ਤੈਅ ਕਰ ਦਿੱਤਾ ਹੈ,ਹੁਕਮਾਂ ਮੁਤਾਬਕ ਦੁਸਹਿਰੇ ‘ਤੇ ਸ਼ਾਮ 6 ਵਜੇ ਤੋਂ 7 ਵਜੇ ਤੱਕ,ਦੀਵਾਲੀ ‘ਤੇ ਰਾਤ 8ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ (ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ) ‘ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ, ਕ੍ਰਿਸਮਸ ਅਤੇ ਨਵਾਂ ਸਾਲ ਰਾਤ 11.55 ਵਜੇ ਤੋਂ ਦੁਪਹਿਰ 12.30 ਵਜੇ ਤੱਕ ਤੈਅ ਕੀਤਾ ਗਿਆ ਹੈ,ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ 144 ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜਲੰਧਰ ਜ਼ਿਲ੍ਹੇ ਦੀ ਸਰਹੱਦ ਦੇ ਅੰਦਰ ਵਿਅਕਤੀ ਤੋਂ ਇਲਾਵਾ ਕੋਈ ਵੀ ਬੰਦਾ ਦਸੁਹਿਰਾ,ਦੀਵਾਲੀ ਅਤੇ ਗੁਰਪੁਰਬ ਤਿਉਹਾਰਾਂ ਦੇ ਮੌਕੇ ‘ਤੇ ਆਮ ਤੌਰ ‘ਤੇ ਇਸਤੇਮਾਲ ਹੋਣ ਵਾਲੇ ਪਟਾਕਿਆਂ ਜਾਂ ਹੋਰ ਧਮਾਕੇਬਾਜ਼ਾਂ ਸਮੱਗਰੀ ਦਾ ਭੰਡਾਰਨ ਪ੍ਰਦਰਸ਼ਨ ਜਾਂ ਵੇਚ ਨਹੀਂ ਸਕੇਗਾ,ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਕਿਆਂ ਨੂੰ ਛੱਡ ਕੇ ਕਿਸੇ ਵੀ ਬੰਦੇ ਨੂੰ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ,ਪੁਲਿਸ ਵਿਭਾਗ (Police Department) ਵੱਲੋਂ ਇਹ ਯਕੀਨੀ ਕੀਤਾ ਜਾਵੇਗਾ ਕਿ ਪਟਾਕਿਆਂ ਦਾ ਪ੍ਰਦਰਸ਼ਨ ਤੈਅ ਸਮੇਂ ਦੌਰਾਨ ਹੀ ਹੋਵੇ ਅਤੇ ਪਾਬੰਦੀਸ਼ੁਦਾ ਪਟਾਕਿਆਂ ਦੀ ਵਿਕਰੀ ਨਾ ਹੋਵੇ,ਇਨ੍ਹਾਂ ਹੁਕਮਾਂ ਦੀ ਪਾਲਣਾ ਐੱਸਡੀਐੱਮ,ਕਾਰਜਕਾਰੀ ਮੈਜਿਸਟ੍ਰੇਟ ਤੇ ਪੁਲਿਸ ਵਿਭਾਗ ਵੱਲੋਂ ਯਕੀਨੀ ਕੀਤੀ ਜਾਵੇਗੀ

LEAVE A REPLY

Please enter your comment!
Please enter your name here