
Mexico,27 Oct,(Sada Channel News):- ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ (Mexico) ‘ਚ ਤੂਫਾਨ ‘ਓਟਿਸ’ (Otis) ਨੇ ਭਾਰੀ ਤਬਾਹੀ ਮਚਾਈ ਹੋਈ ਹੈ,ਇਸ ਤੂਫ਼ਾਨ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ,ਇਹ ਅੰਕੜਾ ਹੋਰ ਵਧ ਸਕਦਾ ਹੈ,ਕਈ ਥਾਵਾਂ ‘ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਉੱਖੜ ਗਏ,ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਤਾਇਨਾਤੀ ਕੀਤੀ ਜਾ ਰਹੀ ਹੈ,ਮੈਕਸੀਕੋ (Mexico) ‘ਚ ਇਹ ਤੂਫ਼ਾਨ ਇੰਨਾ ਖ਼ਤਰਨਾਕ ਹੈ ਕਿ ਇਸ ਨੇ 27 ਲੋਕਾਂ ਦੀ ਜਾਨ ਲੈ ਲਈ ਹੈ,ਮੈਕਸੀਕਨ ਸਰਕਾਰ ਦੇ ਅਨੁਸਾਰ,ਇਹ ਦੇਸ਼ ਵਿਚ ਆਉਣ ਵਾਲੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿਚੋਂ ਇੱਕ ਹੈ,ਇਸ ਨੇ ਅਕਾਪੁਲਕੋ ਦੇ ਬੀਚ ਰਿਜ਼ੋਰਟ ਨੂੰ ਨੁਕਸਾਨ ਪਹੁੰਚਾਇਆ,ਇਸ ਕਾਰਨ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ,ਓਟਿਸ (Otis) ਨਾਂ ਦੇ ਇਸ ਤੂਫ਼ਾਨ ਨੇ ਬੁੱਧਵਾਰ ਨੂੰ ਕੈਟੇਗਰੀ 5 ਦੇ ਤੂਫਾਨ ਦੇ ਰੂਪ ‘ਚ ਮੈਕਸੀਕੋ (Mexico) ‘ਚ ਤਬਾਹੀ ਮਚਾਈ ਹੈ,ਤੱਟਵਰਤੀ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ,ਇਹ ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਲੋਕਾਂ ਦੇ ਘਰਾਂ,ਬਾਹਰ ਖੜ੍ਹੇ ਵਾਹਨਾਂ,ਬਿਜਲੀ ਦੇ ਖੰਭਿਆਂ,ਦਰੱਖਤਾਂ ਅਤੇ ਮੋਬਾਈਲ ਟਾਵਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ।
