ਅੰਮ੍ਰਿਤਸਰ ਪੁਲਿਸ ਨੇ ਚੱਲਦੇ ਜੂਏ ‘ਚ ਮਾਰਿਆ ਛਾਪਾ,ਛਾਪੇਮਾਰੀ ਕਰਦੇ ਹੋਏ 21 ਲੋਕਾਂ ਨੂੰ ਗ੍ਰਿਫਤਾਰ ਕੀਤਾ,41.76 ਲੱਖ ਕੈਸ਼ ਕੀਤਾ ਬਰਾਮਦ

0
117
ਅੰਮ੍ਰਿਤਸਰ ਪੁਲਿਸ ਨੇ ਚੱਲਦੇ ਜੂਏ 'ਚ ਮਾਰਿਆ ਛਾਪਾ,ਛਾਪੇਮਾਰੀ ਕਰਦੇ ਹੋਏ 21 ਲੋਕਾਂ ਨੂੰ ਗ੍ਰਿਫਤਾਰ ਕੀਤਾ,41.76 ਲੱਖ ਕੈਸ਼ ਕੀਤਾ ਬਰਾਮਦ

Sada Channel News:-

Amritsar,29 Oct,(Sada Channel News):- ਅੰਮ੍ਰਿਤਸਰ ਪੁਲਿਸ (Amritsar Police) ਨੇ ਦੀਵਾਲੀ ਤੋਂ ਪਹਿਲਾਂ ਸੱਟੇਬਾਜ਼ਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿਤਾ ਹੈ,ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ (Police) ਨੇ ਇਕ ਫਾਰਮ ਹਾਊਸ ‘ਤੇ ਛਾਪੇਮਾਰੀ ਕਰਦੇ ਹੋਏ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ,ਪੁਲਿਸ (Police) ਨੇ ਮੌਕੇ ਤੋਂ ਨੋਟ ਗਿਣਨ ਵਾਲੀ ਮਸ਼ੀਨ ਅਤੇ 41.76 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ,ਇੰਸਪੈਕਟਰ ਅਮੋਲਕਦੀਪ ਸਿੰਘ ਨੇ ਦਸਿਆ ਕਿ ਸੀ.ਆਈ.ਏ ਸਟਾਫ-1 (CIA Staff-1) ਅਤੇ ਇੰਸਪੈਕਟਰ ਸੁਖਜਿੰਦਰ ਸਿੰਘ (Inspector Sukhjinder Singh) ਨੂੰ ਸੂਚਨਾ ਮਿਲੀ ਸੀ ਕਿ ਆਰਬੀ ਅਸਟੇਟ ਲੋਹਾਰਕਾ ਰੋਡ ‘ਤੇ ਬਣੇ ਇਕ ਫਾਰਮ ਹਾਊਸ (Farm House) ‘ਚ ਸੱਟੇਬਾਜ਼ੀ ਕੀਤੀ ਜਾ ਰਹੀ ਹੈ।

ਪੁਲਿਸ (Police) ਨੇ ਮੌਕੇ ‘ਤੇ ਪਹੁੰਚ ਕੇ ਛਾਪੇਮਾਰੀ ਕੀਤੀ ਤਾਂ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ,ਜਾਂਚ ਕਰਨ ‘ਤੇ ਮੌਕੇ ਤੋਂ 156 ਤਾਸ਼,ਕੈਸ਼ ਕਾਊਂਟਿੰਗ ਮਸ਼ੀਨ ਅਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਹੋਏ,ਫੜੇ ਗਏ ਦੋਸ਼ੀਆਂ ਦੀ ਪਛਾਣ ਵਿਜੇ ਹਾਂਡਾ, ਸ਼ਿਵਮ ਅਰੋੜਾ, ਸੁਹੇਲ, ਸਾਹਿਲ, ਲਵਿਸ਼, ਅਮਿਤ, ਸੁਨੀਲ, ਅਮਿਤ ਬਜਾਜ, ਅਜੇ ਕੁਮਾਰ, ਹਰਜੋਤ ਸਿੰਘ, ਗੌਰਵ ਅਗਰਵਾਲ, ਸੰਨੀ, ਰਿਸ਼ੀ ਕੁਮਾਰ, ਅਮਿਤ ਅਗਰਵਾਲ, ਜੱਗਾ ਸਿੰਘ, ਗਗਨਦੀਪ ਸਿੰਘ, ਵਰਿੰਦਰਾ ਸਿੰਘ, ਸ਼ੇਰ ਸਿੰਘ, ਸੰਜੀਵ ਕੁਮਾਰ, ਰਾਹੁਲ ਕਾਂਡਾ, ਨਿਤਿਨ ਚੋਪੜਾ ਵਜੋਂ ਹੋਈ ਹੈ,ਮੁਲਜ਼ਮ ਤਰਨਤਾਰਨ, ਲੁਧਿਆਣਾ, ਅੰਮ੍ਰਿਤਸਰ, ਬਟਾਲਾ ਦੇ ਵਸਨੀਕ ਹਨ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here