ਅੰਮ੍ਰਿਤਸਰ ਏਅਰਪੋਰਟ ‘ਤੇ ਇੱਕ ਯਾਤਰੀ ਕੋਲੋਂ 905.20 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ

0
100
ਅੰਮ੍ਰਿਤਸਰ ਏਅਰਪੋਰਟ ‘ਤੇ ਇੱਕ ਯਾਤਰੀ ਕੋਲੋਂ 905.20 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ

SADA CHANNEL NEWS:-

AMRITSAR,04 NOV,(SADA CHANNEL NEWS):- ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਇੱਕ ਯਾਤਰੀ ਕੋਲੋਂ 905.20 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ,ਇਹ ਯਾਤਰੀ ਦੁਬਈ ਫਲਾਈਟ ਤੋਂ ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਉਤਰਿਆ ਸੀ,ਨੌਜਵਾਨ ਕੋਲੋਂ ਕਸਟਮ ਵਿਭਾਗ (Customs Department) ਨੇ ਤਲਾਸ਼ੀ ਦੌਰਾਨ ਸੋਨਾ ਬਰਾਮਦ ਕਰਕੇ ਜ਼ਬਤ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ,ਜਾਣਕਾਰੀ ਮੁਤਾਬਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ,ਅੰਮ੍ਰਿਤਸਰ (Shri Guru Ramdas International Airport,Amritsar) ਦੇ ਕਸਟਮ ਏਆਈਯੂ ਸਟਾਫ (Custom AIU Staff) ਨੇ ਬੀਤੇ ਦਿਨ ਵੀਰਵਾਰ ਦੀ ਸ਼ਾਮ ਨੂੰ ਇੰਡੀਗੋ ਫਲਾਈਟ 6E1428 ਦੁਆਰਾ ਸ਼ਾਰਜਾਹ ਤੋਂ ਆ ਰਹੇ ਇੱਕ ਯਾਤਰੀ ਨੂੰ ਰੋਕਿਆ,ਉਸ ਦੀ ਨਿੱਜੀ ਤਲਾਸ਼ੀ ਲੈਣ ‘ਤੇ ਯਾਤਰੀ ਨੇ ਆਪਣੇ ਗੁਦਾ ਦੇ ਅੰਦਰ ਤਿੰਨ ਅੰਡਾਕਾਰ ਆਕਾਰ ਦੇ ਕੈਪਸੂਲ ਲੁਕਾਏ ਹੋਏ ਸਨ,ਕੈਪਸੂਲ ਦਾ ਕੁੱਲ ਵਜ਼ਨ 1054.70 ਗ੍ਰਾਮ ਹੈ,ਜਿਸ ਵਿੱਚ ਪੇਸਟ ਦੇ ਰੂਪ ਵਿੱਚ ਸੋਨਾ ਪਾਇਆ ਗਿਆ ਹੈ,ਕੱਢਣ ‘ਤੇ ਸੋਨੇ ਦਾ ਸ਼ੁੱਧ ਭਾਰ 905.20 ਗ੍ਰਾਮ ਨਿਕਲਿਆ,ਉਕਤ ਸੋਨੇ ਦੀ ਬਾਜ਼ਾਰੀ ਕੀਮਤ ਲਗਭਗ 54,98,185/- ਰੁਪਏ ਹੈ,ਇਨ੍ਹਾਂ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ,ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।

LEAVE A REPLY

Please enter your comment!
Please enter your name here