ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ ਦੀ ਸਥਿਤੀ ਜਾਰੀ,ਦੋਵਾਂ ਸੂਬਿਆਂ ‘ਚ ਕਈ ਥਾਵਾਂ ‘ਤੇ ਛਾਈ ਧੁੰਦ

0
100
ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ ਦੀ ਸਥਿਤੀ ਜਾਰੀ,ਦੋਵਾਂ ਸੂਬਿਆਂ 'ਚ ਕਈ ਥਾਵਾਂ 'ਤੇ ਛਾਈ ਧੁੰਦ

Sada Channel News:-

Chandigarh,18 Jan,(Sada Channel News):- ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ (Cold Wave) ਦੀ ਸਥਿਤੀ ਜਾਰੀ ਹੈ,ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ,ਪੰਜਾਬ ਅਤੇ ਹਰਿਆਣਾ ‘ਚ ਇਸ ਸਮੇਂ ਬਹੁਤ ਠੰਢ ਪੈ ਰਹੀ ਹੈ,ਅੰਮ੍ਰਿਤਸਰ, ਪਟਿਆਲਾ, ਮੋਹਾਲੀ, ਅੰਬਾਲਾ ਸਮੇਤ ਦੋਵਾਂ ਸੂਬਿਆਂ ‘ਚ ਕਈ ਥਾਵਾਂ ‘ਤੇ ਧੁੰਦ ਛਾਈ ਹੋਈ ਹੈ,ਪੰਜਾਬ ਦੇ ਹੋਰ ਸਥਾਨਾਂ ਸਮੇਤ ਪਟਿਆਲਾ ਵਿੱਚ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਘੱਟ ਹੈ,ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵੀ ਸੀਤ ਲਹਿਰ ਦੀ ਲਪੇਟ (Cold Wave) ‘ਚ ਆ ਗਿਆ, ਜਿੱਥੇ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਗੁਆਂਢੀ ਸੂਬੇ ਹਰਿਆਣਾ ਵਿੱਚ ਭਿਵਾਨੀ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਅੰਬਾਲਾ, ਹਿਸਾਰ, ਕਰਨਾਲ, ਨਾਰਨੌਲ, ਰੋਹਤਕ ਅਤੇ ਸਿਰਸਾ ਵਿੱਚ ਕ੍ਰਮਵਾਰ 5.1, 4.5, 4.4, 7.2, 6.2 ਅਤੇ 8.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੀਤ ਲਹਿਰ ਦੇਖਣ ਨੂੰ ਮਿਲੀ।

LEAVE A REPLY

Please enter your comment!
Please enter your name here