ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਅਮਰੀਕਾ ’ਚ ਇੰਟਰਕੌਂਟੀਨੈਂਟਲ ਸੁਪਰ ਫੇਦਰਵੇਟ ਖਿਤਾਬ ਜਿੱਤਿਆ

0
79
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਅਮਰੀਕਾ ’ਚ ਇੰਟਰਕੌਂਟੀਨੈਂਟਲ ਸੁਪਰ ਫੇਦਰਵੇਟ ਖਿਤਾਬ ਜਿੱਤਿਆ

Sada Channel News:-

Sada Channel News:- ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ (Indian Boxer Mandeep Jangra) ਨੇ ਵਾਸ਼ਿੰਗਟਨ ਦੇ ਟੋਪੇਨ ਸਿਟੀ ’ਚ ਗੇਰਾਰਡੋ ਐਸਕਿਵੇਲ ਨੂੰ ਹਰਾ ਕੇ ਅਮਰੀਕਾ ਅਧਾਰਤ ਨੈਸ਼ਨਲ ਬਾਕਸਿੰਗ ਐਸੋਸੀਏਸ਼ਨ (ਐਨ.ਬੀ.ਏ.) ਦਾ ਇੰਟਰਕਾਨਟੀਨੈਂਟਲ ਸੁਪਰ ਫੇਦਰਵੇਟ ਖਿਤਾਬ ਜਿੱਤ ਲਿਆ ਹੈ,ਅਪਣੇ ਪੇਸ਼ੇਵਰ ਕਰੀਅਰ ’ਚ ਹੁਣ ਤਕ ਅਜੇਤੂ 30 ਸਾਲ ਦੇ ਜਾਂਗੜਾ ਸਾਬਕਾ ਓਲੰਪਿਕ ਚਾਂਦੀ ਤਮਗਾ ਜੇਤੂ ਰਾਏ ਜੋਨਸ ਜੂਨੀਅਰ ਦੀ ਅਗਵਾਈ ’ਚ ਟ੍ਰੇਨਿੰਗ ਕਰ ਰਹੇ ਹਨ,ਸ਼ੁਕਰਵਾਰ ਨੂੰ ਅਮਰੀਕੀ ਮੁੱਕੇਬਾਜ਼ ਨਾਲ ਮੁਕਾਬਲਾ ਕਰਨ ਲਈ ਉਸ ਨੂੰ ਅਪਣੀ ਪਿਛਲੀ 75 ਕਿਲੋਗ੍ਰਾਮ ਭਾਰ ਸ਼੍ਰੇਣੀ ਛੱਡ ਕੇ ਘੱਟ ਭਾਰ ਵਰਗ ’ਚ ਜਾਣਾ ਪਿਆ।ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ 2021 ’ਚ ਅਪਣੇ ਪੇਸ਼ੇਵਰ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਐਸਕਿਵੇਲ ਨੂੰ ਹਰਾਉਣ ਤੋਂ ਪਹਿਲਾਂ, ਜਾਂਗੜਾ ਨੇ ਅਪਣੇ ਛੇ ਮੁਕਾਬਲਿਆਂ ’ਚੋਂ ਚਾਰ ਨਾਕਆਊਟ ਵਲੋਂ ਜਿੱਤੇ ਹਨ। ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ‘ਅਮੇਚੋਰ ਸਰਕਟ’ ’ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਫਲੋਰਿਡਾ ਸਥਿਤ ਨੈਸ਼ਨਲ ਬਾਕਸਿੰਗ ਐਸੋਸੀਏਸ਼ਨ (ਐਨ.ਬੀ.ਏ.) ਪੇਸ਼ੇਵਰ ਮੁਕਾਬਲੇ ਲਈ ਮਾਨਤਾ ਪ੍ਰਾਪਤ ਸੰਸਥਾ ਹੈ।

LEAVE A REPLY

Please enter your comment!
Please enter your name here